ਬੀਤੇ ਹਫਤੇ ਦੇ ਆਖਰੀ ਤਿੰਨ ਦਿਨ ਸਾਡੇ ਰੋਪੜ ਟਰੈਕਿੰਗ ਵੱਲੋਂ ਉਲੀਕੇ ਪ੍ਰੋਗ੍ਰਾਮ ਅਨੁਸਾਰ ਮੈਂ ਆਪਣੇ ਦੋਸਤ ਗੁਰਪ੍ਰੀਤ ਸਿੰਘ ਹੀਰਾ ਪਰਾਸ਼ਰ ਝੀਲ ( ਨੇੜੇ ਮੰਡੀ ) ਦੀ ਦੋ ਦਿਨਾਂ ਟਰੈਕਿੰਗ ਲਈ ਯੂਥ ਹੋਸਟਲ ਰੂਪਨਗਰ ਤੋਂ ਨੈਸ਼ਨਲ ਯੂਥ ਐਵਾਰਡੀ ਯਸ਼ਵੰਤ ਬੱਸੀ , ਸਤਪਾਲ ਸੱਤੀ ਅਤੇ ਇਸ ਇਸ ਪ੍ਰੋਗ੍ਰਾਮ ਦੇ ਮੁੱਖ ਕਰਤਾ ਧਰਤਾ ਸ਼ਿਵ ਕੁਮਾਰ ਐਲ ਆਈ ਸੀ ਡਿਵੈਲਮੈਂਟ ਅਫਸਰ ਦੀ ਅਗਵਾਈ ਵਿੱਚ ਟੈਂਪੂ ਟਰੈਵਲਰ ਰਾਹੀਂ ਰਵਾਨਾ ਹੋ ਚੱਲ ਪਏ । ਕੀਰਤਪੁਰ ਸਾਹਿਬ ਲੰਘਦੀ ਸਾਰ ਗੱਡੀ ਦੇ ਡਰਾਇਵਰ ਕੋਲ ਬੈਠੇ ਅਮਰਜੀਤ ਪੰਜੋਲੀ ਅਤੇ ਗੁਰਬਚਨ ਸਿੰਘ ਸੋਢੀ ਨੇ ਐਸੀ ਸਟੇਜ ਸੰਭਾਲੀ ਕਿ ਮੰਡੀ ਤੱਕ ਦਾ ਚਾਰ ਘੰਟਿਆਂ ਦਾ ਸਫਰ ਕਦੋਂ ਬੀਤ ਗਿਆ ਪਤਾ ਹੀ ਨਾ ਚੱਲਿਆ । ਰਾਤ ਨੂੰ ਸਾਡੀ ਠਹਿਰ ਮੰਡੀ ਗੁਰਦੁਆਰਾ ਸਾਹਿਬ ਵਿਖੇ ਸੀ । ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਸਮਾਨ ਟਿਕਾ ਅਸੀਂ ਪਹਿਲਾਂ ਮੱਥਾ ਟੇਕਿਆ ਅਤੇ ਦਸਮੇਸ਼ ਪਿਤਾ ਨਾ ਸਬੰਧਿਤ ਪਲੰਘ , ਬੰਦੂਕ , ਰਬਾਬ ਆਦਿ ਦੇ ਦਰਸ਼ਨ ਕੀਤੇ । ਲੰਗਰ ਛਕ ਅਸੀਂ ਮੰਡੀ ਸ਼ਹਿਰ ਘੁੰਮਣ ਨਿਕਲ ਤੁਰੇ । ਇਸ ਪਹਾੜੀ ਸ਼ਹਿਰ ਦੇ ਕੇਂਦਰ ਵਿੱਚ ਬਣੇ ਇੱਕ ਵੱਡ ਆਕਾਰੀ ਪਾਰਕ ਨੇ ਸਾਨੂੰ ਹੈਰਾਨ ਕੀਤਾ ਕਿ ਪਹਾੜੀ ਸ਼ਹਿਰ ਵਿੱਚ ਵੀ ਐਨਾ ਵੱਡਾ ਪਾਰਕ ਹੋ ਸਕਦਾ ਹੈ । ਰਾਤ ਗੁਰਦੁਆਰਾ ਸਾਹਿਬ ਵਿਖੇ ਗੁਜ਼ਾਰ ਸਵੇਰੇ ਤੜਕੇ ਕੁੱਲੂ - ਮਨਾਲੀ ਸੜਕ ਤੇ ਸਥਿਤ ਕਸਬੇ ਓਟ ਵੱਲ ਚੱਲ ਪਏ । ਔਟ ਦੇ ਨੇੜੇ ਹੀ ਪਨਾਰਸਾ ਨਾਮੀਂ ਪਿੰਡ ਵਿੱਚ ਉਸ ਨਿੱਜੀ ਐਡਵੈਂਚਰ ਕੰਪਨੀ ਦਾ ਬੇਸ ਕੈਂਪ ਸੀ , ਜਿਸ ਰਾਹੀਂ ਅਸੀਂ ਇਹ ਟਰੈਕਿੰਗ ਮੁਕੰਮਲ ਕਰਨੀ ਸੀ । ਬੇਸ ਕੈਂਪ ਵਿਖੇ ਹਾਜ਼ਰੀ ਖਾਣ ਤੋਂ ਬਾਅਦ ਆਪਣਾ ਵਾਧੂ ਸਮਾਨ ਟਿਕਾ ਤੇ ਕੇਵਲ ਜਰੂਰਤ ਜੋਗਾ ਅਤਿ ਜਰੂਰੀ ਸਮਾਨ ਲੈ ਇੱਥੋਂ ਜੀਪਾਂ ਰਾਹੀਂ ਇਥੋਂ ਵੀਹ ਕਿਲੋਮੀਟਰ ਦੂਰ ਪਿੰਡ ਜਵਾਲਾਪੁਰ ਪਹੁੰਚਾਇਆ ਜਾਣਾ ਸੀ , ਜਿੱਥੋਂ ਨੌ ਕਿਲੋਮੀਟਰ ਲੰਮੀ ਟਰੈਕਿੰਗ ਸ਼ੁਰੂ ਹੋਣੀ ਸੀ । ਕਰੀਬ 12 ਵਜੇ ਅਸੀਂ ਟਰੈਕਿੰਗ ਸ਼ੁਰੂ ਕਰ ਦਿੱਤੀ । ਸਾਡੇ ਗਾਈਡ ਸੁਨੀਲ ਠਾਕੁਰ ਨੇ ਦੱਸਿਆ ਕਿ ਇੱਕ ਦਿਨ ਦੇ ਇਸ ਟਰੈਕ ਦੌਰਾਨ ਅਸੀਂ ਸਫਰ ਤਾਂ ਭਾਵੇਂ ਨੌ ਕਿਲੋਮੀਟਰ ਦੇ ਕਰੀਬ ਕਰਨਾ ਸੀ , ਪਰ ਡਾਢੇ ਚਾਰ ਹਜ਼ਾਰ ਫੁੱਟ ਦੀ ਉਚਾਈ ਤੋਂ ਸਿੱਧਾ ਨੌ ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਪਰਾਸ਼ਰ ਝੀਲ ਪੁੱਜਣਾ ਸੀ । ਸਾਡਾ ਸਾਰਾ ਰਸਤਾ ਇੱਕ ਪਹਾੜੀ ਨਾਲੇ ਦੇ ਨਾਲ ਨਾਲ ਸੀ ਅਤੇ ਬਹੁਤਾ ਰਸਤਾ ਪਥਰੀਲਾ ਹੋਣ ਕਾਰਨ ਚੁਣੌਤੀ ਅਤੇ ਰੁਮਾਂਚ ਭਰਪੂਰ ਸੀ । ਨਾਲ ਬਾਲ ਚੱਲਦਾ ਪਹਾੜੀ ਨਾਲਾ ਜੋ ਕਦੇ ਝਰਨੇ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਜਗੀ ਬਖਸ਼ਦਾ ਹੈ । ਇਸ ਟਰੈਕ ਦੇ ਅਜੇ ਬਹੁਤਾ ਪ੍ਰਸਿੱਧ ਨਾ ਹੋਣ ਕਾਰਨ ਕੋਈ ਭੀੜ ਨਹੀਂ ਸਿਰਫ ਕਾਇਨਾਤੀ ਕੁਦਰਤ ਦਾ ਤਲਿੱਸਮ ਹੈ । ਪਰ ਉਸ ਦਿਨ ਵਿਸਾਖੀ ਦਾ ਦਿਨ ਹੋਣ ਕਾਰਨ ਬਹੁਤੇ ਸਥਾਨਕ ਲੋਕ ਪਰਾਸ਼ਰ ਅਤੇ ਉਸਤੋਂ ਵੀ ਉਚਾਈ ਤੇ ਬਣੇ ਮਾਤਾ ਦੇ ਮੰਦਰ ਦੇ ਦਰਸ਼ਨ ਕਰਕੇ ਆਉਂਦੇ ਮਿਲੇ । ਕੁਝ ਦਾ ਕਹਿਣਾ ਸੀ ਕਿ ਪਰਾਸ਼ਰ ਜਾਣ ਲਈ ਇੱਕ ਕੱਚਾ ਰਸਤਾ ਵੀ ਹੈ , ਸੋ ਅਸੀਂ ਜੀਪ ਰਾਹੀਂ ਉੱਥੇ ਪਹੁੰਚ ਸਕਦੇ ਸੀ , ਪਰ ਜਦੋਂ ਅਸੀਂ ਆਪਣਾ ਮਮਤਵ ਦੱਸਿਆ ਤਾਂ ਉਹ ਖੁਸ਼ ਵੀ ਹੋਏ ਤੇ ਹੈਰਾਨ ਵੀ । ਕੁਝ ਔਰਤਾਂ ਅਤੇ ਲੜਕੀਆਂ ਪਥਰੀਲੇ ਰਸਤੇ ਤੇ ਨੰਗੇ ਪੈਰੀਂ ਆਉਂਦੀਆਂ ਮਿਲੀਆਂ । ਅਜਿਹੀ ਤਾਕਤ ਕੇਵਲ ਸ਼ਰਧਾ ਹੀ ਪੈਦਾ ਕਰ ਸਕਦੀ ਹੈ । ਸਾਡੇ ਟਰੈਕਿੰਗ ਗਰੁੱਪ ਨਾਲ ਸਾਡੇ ਪੰਦਰਾਂ ਮੈਂਬਰੀ ਟੋਲੇ ਤੋਂ ਇਲਾਵਾ ਇੱਕ ਬੰਗਾਲੀ ਦੰਪਤੀ ਜੌਏ ਸੇਨ ਅਤੇ ਸਤਾਬਦੀ ਵੀ ਸ਼ਾਮਲ ਸਨ । ਸ਼ੁਰੂਆਤੀ ਦੌਰ ਵਿੱਚ ਹੀ ਉਹ ਸਾਡੇ ਤੋਂ ਕਾਫੀ ਪਿਛਾਂਹ ਰਹਿ ਗਏ ਅਤੇ ਸਾਰੇ ਕੁਝ ਪੈਂਡਾ ਪਾਰ ਕਰਨ ਤੋਂ ਬਾਅਦ ਹਾਸਾ ਠੱਠਾ ਕਰਦੇ ਉਨ•ਾਂ ਦੀ ਉਡੀਕ ਕਰਦੇ ਰਹਿੰਦੇ । ਰਸਤੇ ਦਾ ਅੱਧ ਪਾਰ ਕਰਨ ਤੋਂ ਬਾਅਦ ਲੱਗਪਗ ਸਿੱਧੀ ਚੜ•ਾਈ ਨੇ ਸਾਡਾ ਸਵਾਗਤ ਕੀਤਾ । ਸਾਡੇ ਗਰੁੱਪ ਦੇ ਤਕਰੀਬਨ ਸਾਰੇ ਮੈਂਬਰਾਂ ਨੇ ਪਹਿਲਾਂ ਹੀ ਕਈ ਕਈ ਟਰੈਕਿੰਗਾਂ ਕੀਤੀਆਂ ਹੋਈਆਂ ਸਨ , ਸੋ ਸਾਨੂੰ ਕੋਈ ਖਾਸ ਸਮੱਸਿਆ ਨਹੀਂ ਹੋਈ , ਪਰ ਬੰਗਾਲੀ ਜੋੜੇ ਦਾ ਮੰਦਾ ਹਾਲ ਸੀ । ਸੋ ਅਸੀਂ ਉਨ•ਾਂ ਨੂੰ ਗਾਈਡ ਦੇ ਨਾਲ ਛੱਡ ਅੱਗੇ ਵਧਣ ਦਾ ਫੈਸਲਾ ਲਿਆ ਤੇ ਤਕਰੀਬਨ ਚਾਰ ਕੁ ਵਜੇ ਪਰਾਸ਼ਰ ਲੇਕ ਨੇੜੇ ਬਣੇ ਰਾਤਰੀ ਕੈਂਪ ਕੋਲ ਜਾ ਪੁੱਜੇ । ਬੰਗਾਲੀ ਜੋੜਾ ਕਾਫੀ ਦੇਰ ਬਾਅਦ ਪੁੱਜਾ ਅਤੇ ਜੋਏ ਸੇਨ ਨੇ ਐਲਾਨ ਕਰ ਦਿੱਤਾ ਕਿ ਉਹ ਸਵੇਰੇ ਹੇਠ ਜਾਣ ਵੇਲੇ ਗੱਡੀ ਕਰ ਲੈਣਗੇ । ਕਰੀਬ ਨੌ ਹਜ਼ਾਰ ਫੁੱਟ ਦੀ ਉਚਾਈ ਤੇ ਧੌਲਾਧਾਰ ਪਹਾੜਾਂ ਵਿਚਾਲੇ ਬਣੀ ਪਰਾਸ਼ਰ ਝੀਲ ਜਨਵਰੀ ਤੋਂ ਅੱਧ ਫਰਵਰੀ ਤੱਕ ਬਰਫ ਨਾਲ ਜੰਮੀ ਰਹਿੰਦੀ ਹੈ । ਇਸ ਦੇ ਕੰਢੇ ਤੇ ਪਰਾਸ਼ਰ ਰਿਸ਼ੀ ਦਾ ਲੱਕੜ ਦਾ ਮੰਦਰ ਬਣਿਆਂ ਹੋਇਆ ਹੈ । ਜਿਸਨੂੰ ਮੰਡੀ ਦੇ ਰਾਜੇ ਭਾਗਸੈਨ ਨੇ 14 ਵੀਂ ਸਦੀ ਵਿੱਚ ਲੱਕੜ ਅਤੇ ਪੱਥਰ ਦੀ ਵਰਤੋਂ ਨਾਲ ਪੈਗੋਡਾ ਸ਼ੈਲੀ ਵਿੱਚ ਬਣਵਾਇਆ ਸੀ । ਇੱਕ ਮਿਥਿਹਾਸਕ ਕਥਾ ਅਨੁਸਾਰ ਇਸ ਝੀਲ ਨੂੰ ਪਾਂਡਵਾਂ ਨੇ ਬਣਾਇਆ ਸੀ । ਪਾਂਡਵਾਂ ਚੋਂ ਸਭ ਤੋਂ ਸ਼ਕਤੀਸ਼ਾਲੀ ਭੀਮ ਨੇ ਪਹਾੜ ਤੇ ਆਪਣੀ ਕੂਹਣੀ ਅਤੇ ਆਪਣੇ ਗੋਡੇ ਦੇ ਜ਼ੋਰ ਨਾਲ ਪਹਾੜ ਨੂੰ ਹੇਠਾਂ ਨੂੰ ਧੱਕ ਦਿਤਾ ਤਾਂ ਇਹ ਝੀਲ ਹੋਂਦ ਵਿੱਚ ਆਈ । ਇਲਾਕਾਈ ਲੋਕ ਇਸ ਝੀਲ ਦੀ ਡੁੰਘਾਈ ਸਬੰਧੀ ਕਹਿੰਦੇ ਹਨ ਕਿ ਇਸ ਨੂੰ ਮਿਣਿਆਂ ਨਹੀਂ ਜਾ ਸਕਦਾ । ਇਸ ਝੀਲ ਵਿੱਚ ਤੈਰਦਾ ਇੱਕ ਗੋਲਾਕਾਰ ਟਾਪੂ ਇਸ ਦੀ ਹੋਰ ਵਿਸ਼ੇਸ਼ਤਾ ਹੈ , ਜੋ ਪਾਣੀ ਵਧਣ ਤੇ ਹਵਾ ਰੇ ਰੁੱਖ ਨਾਲ ਆਪਣੀ ਜਗ•ਾ ਬਦਲਦਾ ਰਹਿੰਦਾ ਹੈ । ਝੀਲ ਦੀ ਪਰਿਕਰਮਾਂ ਕਰਦਿਆਂ ਹਨੇਰਾ ਹੋਣ ਲੱਗਾ ਤੇ ਅਸੀਂ ਰਾਤ ਦਾ ਖਾਣਾ ਖਾ ਆਪੋ ਆਪਣੇ ਟੈਂਟਾਂ ਵਿੱਚ ਜਾ ਸਲੀਪਿੰਗ ਬੈਗਾਂ ਵਿੱਚ ਜਾ ਵੜੇ । ਇੱਥੇ ਰਾਤ ਦਾ ਤਾਮਪਾਨ ਦਸ ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ ਅਤੇ ਜੇਕਰ ਮੀਂਹ ਜਾਂ ਹੋਰ ਉੱਚ ਪਹਾੜੀ ਖੇਤਰਾਂ ਵਿੱਚ ਬਰਫ ਪੈ ਜਾਵੇ ਤਾਂ ਪੰਜ ਡਿਗਰੀ ਤੋਂ ਵੀ ਹੇਠਾਂ ਚਲਾ ਜਾਂਦਾ ਹੈ । ਸੋ ਗਰਮ ਕੱਪੜੇ ਕੋਲ ਹੋਣੇ ਲਾਜ਼ਮੀ ਹਨ । ਖੈਰ ਰਾਤ ਬੀਤਣ ਤੇ ਸਵੇਰੇ ਮੂੰਹ ਹਨੇਰੇ ਜਦੋਂ ਟੈਂਟ ਚੋ ਬਾਹਰ ਨਿਕਲੇ ਤਾਂ ਸਾਹਵੇਂ ਬਰਫੀਲੀਆਂ ਚੋਟੀਆਂ ਦਾ ਦਿਲਕਸ਼ ਨਜ਼ਾਰਾ ਸਾਹਮਣੇ ਸੀ । ਜਿਉਂ ਜਿਉਂ ਸੂਰਜ ਉਦੈ ਹੁੰਦਾ ਗਿਆ ਤਾਂ ਨਜ਼ਾਰਾ ਹੋਰ ਖੂਬਸੂਰਤ ਹੋ ਗਿਆ । ਵੈਸੇ ਤਾਂ ਇੱਥੇ ਜੰਗਲਾਤ ਵਿਭਾਗ ਅਤੇ ਪੀ ਡਬਲਊ ਡੀ ਦੇ ਰੈਸਟ ਹਾਊਸ ਵੀ ਹਨ , ਪਰ ਟੈਂਟਾਂ ਵਿੱਚ ਰਾਤ ਕੱਟਣ ਦਾ ਸੁਆਦ ਹੀ ਕੁਝ ਹੋਰ ਹੈ । ਸਵੇਰੇ ਮੂੰਹ ਹੱਥ ਧੋ ਚਾਹ ਛਕ ਘੰਟੇ ਕੁ ਲਏ ਦਿਲਕਸ਼ ਨਜ਼ਾਰੇ ਠੰਢੀ ਠਾਰ ਹਾਵਾ ਨਾਲ ਆਪਣੇ ਅੰਦਰ ਸਮੋ , ਪਰਾਊਂਠੇ ਛਕ ਦੁਬਾਰਾ ਹੇਠਾਂ ਨੂੰ ਉਤਰਨ ਦੀ ਤਿਆਰੀ ਕਰ ਲਈ ਕਿਉਂਕਿ ਸਾਰਿਆਂ ਦੇ ਨੌਕਰੀ ਪੇਸ਼ਾ ਹੋਣ ਕਾਰਨ ਅਗਲੇ ਦਿਨ ਸਭ ਨੇ ਡਿਊਟੀ ਤੇ ਹਾਜ਼ਰ ਹੋਣਾ ਸੀ । ਸੋ ਬੰਗਾਲੀ ਜੋੜੇ ਤੋਂ ਵਿਦਾ ਲੈ ਅਸੀਂ ਵਾਪਸ ਹੇਠਾਂ ਵੱਲ ਨੂੰ ਚੱਲ ਪਏ । ਤਕਰੀਬਨ ਗਿਆਰਾਂ ਵਜੇ ਜਵਾਲਾਪੁਰ ਪੁੱਜੇ ਤਾਂ ਬੇਸ ਕੈਂਪ ਲਿਜਾਣ ਵਾਲੀਆਂ ਗੱਡੀਆਂ ਸਾਡਾ ਇੰਤਜਾਰ ਕਰ ਰਹੀਆਂ ਸਨ । ਬੇਸ ਕੈਂਪ ਪੁੱਜ ਨਹਾ ਧੋ ਦੁਪਹਿਰ ਦਾ ਖਾਣਾ ਖਾ ਅਸੀਂ ਰੋਪੜ ਨੂੰ ਚੱਲ ਪਏ ਅਤੇ ਨੌਂ ਵਜੇ ਦੇ ਕਰੀਬ ਯੂਥ ਹੋਸਟਲ ਰੂਪਨਗਰ ਪੁੱਜ ਆਪਣੇ ਘਰ ਦਾ ਰਾਹ ਲਿਆ । ਪਰ ਦੋ ਦਿਨਾਂ ਦੀ ਇਹ ਪਰਾਸ਼ਰ ਟਰੈਕਿੰਗ ਚਿਰਾਂ ਤੱਕ ਇੱਕ ਖੁਸ਼ਗਵਾਰ ਯਾਦ ਬਣੀ ਰਹੇਗੀ ।
Saturday, September 1, 2018
ਮੰਡੀ ਨੇੜੇ ਪਰਾਸ਼ਰ ਝੀਲ ਦੀ ਦੋ ਦਿਨਾਂ ਟਰੈਕਿੰਗ

Subscribe to:
Post Comments (Atom)

No comments:
Post a Comment