ਯੂਥ ਹੋਸਟਲਜ਼ ਐਸੋਸੀਏਸ਼ਨ ਆਫ ਇੰਡੀਆ ਦੀ ਜੀਵਨ ਮੈਂਬਰਸ਼ਿਪ ਲਿਆਂ ਕਈ ਵਰ੍ਹੇ ਹੋਣ ਦੇ ਬਾਵਯੂਦ ਮੈਂ ਕਿਸੇ ਵੀ ਟਰੈਕਿੰਗ / ਕੈਂਪਿੰਗ ਪ੍ਰੋਗ੍ਰਾਮ ਵਿੱਚ ਭਾਗ ਨਹੀਂ ਸੀ ਲੈ ਸਕਿਆ । ਪਰ ਇਸ ਵਰ੍ਹੇ ਪੱਕਾ ਤਹੱਈਆ ਕਰਕੇ ਆਪਣੇ ਅਧਿਆਪਕ ਸਾਥੀਆਂ ਗੁਰਪ੍ਰੀਤ ਹੀਰਾ , ਕੁਲਵੀਰ ਕੰਧੋਲਾ ਅਤੇ ਸੁਰਜੀਤ ਸਿੰਘ ਨਾਲ ਮਈ ਜੂਨ ਮਹੀਨੇ ਦੌਰਾਨ ਮਨਾਲੀ ਖੇਤਰ ਵਿੱਚ ਐਸੋਸੀਏਸ਼ਨ ਦੇ ਟਰੈਕਿੰਗ ਪ੍ਰੋਗ੍ਰਾਮ ' ਹੰਪਤਾ ਸਰਕੂਲਰ ' ਵਿੱਚ ਬੁਕਿੰਗ ਕਰਵਾ ਲਈ । ਭਾਵੇਂ ਕਿ ਜੂਨ ਮਹੀਨਾ ਆਉਣ ਤੱਕ ਗੁਰਪ੍ਰੀਤ ਹੀਰਾ ਆਪਣੇ ਘਰੇਲੂ ਕਾਰਨਾ ਕਰਕੇ ਵਿੱਚੋਂ ਕਿਰ ਗਿਆ । ਪਰ ਅਸੀਂ ਮਿੱਥੀ ਤਰੀਕ 29 ਮਈ ਨੂੰ ਐਸੋਸੀਏਸ਼ਨ ਦੇ ਮਨਾਲੀ ਨੇੜਲੇ ਪਿੰਡ 15 ਮੀਲ ਬੇਸ ਕੈਂਪ ਜਾ ਪਹੁੰਚੇ । ਇੱਥੇ ਇਹ ਦੱਸਣਾ ਜਰੂਰੀ ਬਣਦਾ ਹੈ ਕਿ ਟਰੈਕਿੰਗ ਬੇਸ ਕੈਂਪ 'ਚ ਰਜਿਸਟ੍ਰੇਸ਼ਨ ਕਰਵਾਉਣ ਮੌਕੇ ਤੁਹਾਡੇ ਕੋਲ ਕਰਵਾਈ ਬੁਕਿੰਗ ਦੀ ਰਸੀਦ ਤੇ ਤੁਹਾਡੇ ਮੈਂਬਰਸ਼ਿਪ ਕਾਰਡ ਤੋਂ ਇਲਾਵਾ ਮੈਡੀਕਲ ਫਿੱਟਨੈੱਸ ਸਰਟੀਫਿਕੇਟ ਦੇ ਨਾਲ ਨਾਲ ਟਰੈਕਿੰਗ ਲਈ ਸੁਝਾਇਆ ਸਮਾਨ ਹੋਣਾ ਬੇਹੱਦ ਜਰੂਰੀ ਹੈ। ਬੇਸ ਕੈਂਪ ਵਿੱਚ ਪਹੁੰਚ ਕੇ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਅਸੀਂ ਪੰਜਾਬ ਦੇ ਨੇੜਲੇ ਪਹਾੜੀ ਸੈਲਾਨੀ ਸਥਾਨ ਮਨਾਲੀ ਨੇੜੇ ਨਾ ਹੋ ਕੇ ਕਿਦੇ ਦੱਖਣੀ ਭਾਰਤ ਵਿੱਚਲੇ ਕੈਂਪ ਵਿੱਚ ਹੋਈਏ । ਸੈਂਕੜੇ ਦੀ ਗਿਣਤੀ ਟਰੈਕਰਾਂ ਵਿੱਚ ਅਸੀਂ ਕੇਵਲ ਤਿੰਨ ਹੀ ਪੰਜਾਬੀ ਸਾਂ । ਇਸ ਗੱਲ ਦੀ ਪੁਸ਼ਟੀ ਬਾਅਦ ਵਿੱਚ ਪ੍ਰਬੰਧਕਾਂ ਨੇ ਵੀ ਕੀਤੀ । ਹੈਰਾਨੀ ਦੀ ਗੱਲ ਹੈ ਕਿ ਅਸੀਂ ਹਰ ਸਾਲ ਗਰਮੀਆਂ ਵਿੱਚ ਪਹਾੜਾਂ ਵੱਲ ਭੱਜਦੇ ਹਾਂ, ਪਰ ਪਹਾੜੀ ਸੈਰਗਾਹਾਂ ਦੇ ਪ੍ਰਮੁੱਖ ਸ਼ਹਿਰਾਂ ਦੇ ਜਾਮਾਂ ਵਿੱਚ ਫਸ ਕੁਦਰਤ ਨੇ ਅਸਲ ਨਜ਼ਾਰਿਆਂ ਤੋਂ ਦੂਰ ਬਹੁਤੇ ਖੱਜਲਖੁਆਰ ਹੀ ਹੋ ਮੁੜਦੇ ਹਾਂ । ਬੇਸ ਕੈਂਪ ਵਿੱਚ ਰਿਹਾਇਸ਼ ਟੈਂਟਾਂ ਵਿੱਚ ਸੀ ਅਤੇ ਰਾਤ ਨੂੰ ਬਿਸਤਰੇ ਦੀ ਥਾਂ ਸਲੀਪਿੰਗ ਬੈਗ ਸੀ ਜੋ ਕਿ ਕੈਂਪ ਦੇ ਸਟੋਰ ਟੋਂ ਹੀ ਹਰ ਇੱਕ ਟਰੈਕਰ ਨੂੰ ਮਿਲਦੇ ਹਨ । ਇਸ ਤੋਂ ਇਲਾਵਾ ਟਰੈਕਿੰਗ ਪਿੱਠੂ ਬੈਗ (ਰੱਕਸੈਕ) ਵੀ ਮਿਲ ਜਾਂਦਾ ਹੈ । ਕੈਂਪ ਦੌਰਾਨ ਕਿਸੇ ਵੀ ਕਿਸਮ ਦੇ ਨਸ਼ੇ ਦੀ ਬਿਲਕੁਲ ਮਨਾਹੀ ਹੁੰਦੀ ਹੈ ਤੇ ਅਵੱਗਿਆ ਕਰਨ ਵਾਲੇ ਨੂੰ ਬਿਨਾ ਦੇਰੀ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ । ਰਾਤ ਸਮੇਂ ਬਹੁਤ ਹੀ ਸਵਾਦਿਸ਼ਟ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ । ਪਹਿਲੇ ਦੋ ਦਿਨ ਟਰੈਕਿੰਗ ਪ੍ਰੋਗ੍ਰਾਮ ਦੀ ਸਾਰਣੀ ਅਨੁਸਾਰ ਅਨੁਕੂਲਣ ਅਤੇ ਟਰੈਕਿੰਗ ਦੇ ਮੁਢਲੇ ਸੰਕਲਪਾਂ ਤੋਂ ਜਾਣੂ ਕਰਵਾਇਆ ਜਾਣਾ ਸੀ । ਟਰੈਕਿੰਗ ਲਈ 50 - 50 ਦੇ ਮੈਂਬਰਾਂ ਦੇ ਗਰੁੱਪ ਬਣਾਏ ਗਏ ਸਨ ਜੋ ਕਿ ਪਹਿਲਾਂ ਦੱਸੇ ਪ੍ਰੋਗ੍ਰਾਮ ਅਨੁਸਾਰ ਹੀ ਸੀ । ਸਾਡਾ ਦੋ ਜਣਿਆਂ ਦੀ ਰਜਿਸਟ੍ਰੇਸ਼ਨ ਗਰੁੱਪ ਨੰਬਰ 22 ਵਿੱਚ ਸੀ , ਪਰ ਸਾਡੇ ਵੱਲੋਂ ਬੁਕਿੰਗ ਵਿੱਚ ਇੱਕ ਗਲਤੀ ਹੋ ਗਈ ਸੀ ਕਿ ਸਾਡੇ ਇੱਕ ਸਾਥੀ ਦਾ ਗਰੁੱਪ ਨੰਬਰ 21 ਭਰਿਆ ਗਿਆ ਸੀ । ਸੋ ਅਸੀਂ ਕੈਂਪ ਇੰਚਾਰਜ ਨੂੰ ਬੇਨਤੀ ਕਰਕੇ ਸੋਧ ਕਰਵਾ ਲਈ ਅਤੇ ਉਨ੍ਹਾਂ ਸਾਨੂੰ ਸਾਰਿਆਂ ਨੂੰ ਗਰੁੱਪ ਨੰਬਰ 21 ਵਿੱਚ ਜਾਣ ਦੀ ਆਗਿਆ ਦੇ ਦਿੱਤੀ । ਸੋ 31 ਮਈ ਨੂੰ ਸਵੇਰ ਦਾ ਭੋਜਨ ਕਰ ਦੁਪਹਿਰ ਦਾ ਭੋਜਨ ਆਪਣੇ ਟਿਫਨਾਂ ਵਿੱਚ ਪਾ ਸਾਨੂੰ ਬੱਸ ਰਾਹੀਂ ਸਾਡੇ ਅਗਲੇ ਪੜਾਅ ਜਗਤਸੁਖ ਵੱਲ ਤੋਰਿਆ ਗਿਆ । ਜਗਤਸੁਖ ਤੋਂ ਹੀ ਸਾਡੀ ਪੈਦਲ ਟਰੈਕਿੰਗ ਸ਼ੁਰੂ ਹੋਣੀ ਸੀ । ਸਾਡੇ ਗਾਈਡ ਜੋ ਕਿ ਨਜ਼ਦੀਕੀ ਪਿੰਡਾਂ ਦੇ ਹੀ ਸਨ , ਸਾਨੂੰ ਤਿਆਰ ਬਰ ਤਿਆਰ ਮਿਲੇ । ਸ਼ਰੂ ਵਿੱਚ ਪਿੰਡਾਂ ਦੇ ਵਿੱਚ ਦੀ ਤਿੱਖੀ ਚੜ੍ਹਾਈ ਸੀ , ਪਹਿਲਾਂ ਥੋੜਾ ਔਖਾ ਲੱਗਿਆ , ਪਰ ਬੀਤੀ ਰਾਤ ਬੇਸ ਕੈਂਪ ਵਿੱਚ ਚੰਦਰਖਾਨੀ ਟਰੈਕ ਪਾਰ ਕਰਕੇ ਪੁੱਜੀ ਇੱਕ ਕੁੜੀ ਦੀ ਗੱਲ ਜ਼ਹਿਨ ਵਿੱਚ ਸੀ ਕਿ ' ਜੇਕਰ ਅਸੀਂ ਆਪਣੇ ਮਨ ਨੂੰ ਸਰ ਕਰ ਲਿਆ ਤਾਂ ਪਹਾੜ ਸਰ ਕਰਨੇ ਕੋਈ ਔਖੀ ਗੱਲ ਨਹੀਂ ।' ਇੱਕ ਦੋ ਪਹਾੜੀ ਪਿੰਡਾਂ ਤੋਂ ਬਾਅਦ ਸ਼ੁਰੂ ਹੋਇਆ ਇਸ ਟਰੈਕਿਗੰ ਦਾ ਅਸਲ ਅਨੰਦ , ਘਣੇ ਰੁੱਖਾਂ ਅਤੇ ਖੂਬਸੂਰਤ ਦ੍ਰਿਸਾਂ ਨਾਲ ਸਰਾਬੋਰ ਸਫਰ । ਦੁਪਹਿਰ ਵੇਲੇ ਜਿੱਥੇ ਗਈਡ ਨੇ ਸਾਨੂੰ ਕੁਝ ਦੇਰ ਆਰਾਮ ਲਈ ਰੋਕਿਆ , ਉੱਥੋਂ ਹੇਠ ਮਨਾਲੀ ਸ਼ਹਿਰ ਦੇ ਖੂਬਸੂਰਤ ਦ੍ਰਿਸ਼ ਨਜ਼ਰ ਆ ਰਿਹਾ ਸੀ । ਸਾਹਮਣੇ ਹਿਮਾਲੀਆ ਦੀ ਧੋਲਾਧਾਰ ਅਤੇ ਪੀਰ ਪੰਜਾਲ ਪਹਾੜਾਂ ਦੇ ਸੰਗਮ ਦੇ ਦ੍ਰਿਸ਼ ਸਨ । ਕੁਝ ਅੱਗੇ ਬਨਹਾਰਾ ਨਾਂ ਦੇ ਪਹਾੜੀ ਪਿੰਡ ਦਾ ਨਾਗ ਮੰਦਰ ਵੀ ਆਇਆ । ਗਾਈਡ ਦੇ ਦੱਸਣ ਅਨੁਸਾਰ ਇਹ ਮੰਦਰ ਬਹੁਤ ਪੁਰਾਣਾ ਹੈ ਅਤੇ ਪਿੰਡ ਵਾਸੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਮੰਦਰ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ । ਇੱਥੇ ਇਹ ਦੱਸਣਯੋਗ ਹੈ ਕਿ ਟਰੈਕ ਤੋਂ ਨਿੱਤ ਟਰੈਕਰਾਂ ਦੇ ਲੰਘਦੇ ਹੋਣ ਕਾਰਨ ਸਥਾਨਕ ਲੋਕ ਆਰਜੀ ਦੁਕਾਨਾਂ ਲਗਾ ਲੈਂਦੇ ਹਨ ਜਿਨ੍ਹਾਂ ਵਿੱਚੋਂ ਮੈਗੀ , ਆਂਡੇ ਤੇ ਚਾਹ ਆਦਿ ਮਿਲ ਜਾਂਦੀ ਹੈ । ਬਜ਼ਾਰ ਤੋਂ ਦੂਰ ਇਹ ਦੁਕਾਨਾਂ ਵੀ ਸ਼ਾਹੀ ਹੋਟਲ ਹੀ ਪ੍ਰਤੀਤ ਹੁੰਦੀਆਂ ਹਨ । ਥੋੜਾ ਹੋਰ ਅੱਗੇ ਜਾ ਘਾਹ ਦਾ ਮੈਦਾਨ ਆਇਆ ਜਿੱਥੇ ਘੰਟਾ ਕੁ ਦੇ ਕਰੀਬ ਆਰਾਮ ਕੀਤਾ ਅਤੇ ਦੁਪਹਿਰ ਦਾ ਖਾਣਾ ਖਾਧਾ । ਫਿਰ ਚੜ੍ਹਾਈ ਸ਼ੁਰੂ ਹੋ ਗਈ । ਰਾਹ ਵਿੱਚ ਗਾਈਡ ਨੇ ਸਾਨੂੰ ਨਾਗ ਫੁੱਲ ( ਕੋਬਰਾ ਫਲਾਵਰ ) ਨਾਂ ਦੀ ਬੂਟੀ ਵੇਖੀ , ਜੋ ਕਿ ਇਸ ਖੇਤਰ ਵਿੱਚ ਹੀ ਪਾਈ ਜਾਂਦੀ ਹੈ । ਇਸ ਦਾ ਪੱਤਾ ਫਨ ਫੈਲਾਈਂ ਬੈਠੇ ਨਾਗ ਦਾ ਭੁਲੇਖਾ ਪਾਉਂਦਾ ਹੈ । ਤਕਰੀਬਨ ਚਾਰ ਵਜੇ ਅਸੀਂ ਆਪਣੀ ਪਹਿਲੀ ਠਹਿਰ ' ਤਿਲਗਨ ' ਦੇ ਸਥਾਨ ਤੇ ਪਹੁੰਚ ਗਏ । ਤਿਲਗਨ ਕ੍ਰਿਕਟ ਦੇ ਮੈਦਾਨ ਜਿੱਡਾ ਕੁ ਪਹਾੜ ਦੇ ਇਸ ਸਿਰੇ ਤੇ ਬਣਿਆਂ ਘਾਹ ਦਾ ਮੈਦਾਨ ਹੈ ਜਿਸਦੀ ਉਚਾਈ ਸਮੁੰਦਰ ਤਲ ਤੋਂ 8200 ਫੁੱਟ ਦੇ ਕਰੀਬ ਹੈ । ਪਹੁੰਚਦੇ ਸਾਰ ਹੀ ਚਾਹ ਤਿਆਰ ਸੀ । ਇਸ ਕੈਂਪ ਦੇ ਇੰਚਾਰਜ ਦਿੱਲੀ ਦੇ ਇੱਕ ਅਧਿਆਪਕ ਯਾਦਵ ਜੀ ਸਨ , ਜਿਨ੍ਹਾਂ ਦੱਸਿਆ ਕਿ ਯੂਥ ਹੋਸਟਲ ਐਸੋਸੀਏਸ਼ਨ ਆਫ ਇੰਡੀਆ ਦਾ ਪ੍ਰਬੰਧ ਇਸਦੇ ਵਲੰਟੀਅਰ ਹੀ ਸੰਭਾਲਦੇ ਹਨ । ਉਹ ਖੁਦ ਵੀ ਵਲੰਟੀਅਰ ਤੌਰ ਤੇ ਹੀ ਸੇਵਾ ਨਿਭਾ ਰਹੇ ਸਨ । ਚਾਹ ਤੋਂ ਬਾਅਦ ਗਰੁੱਪ ਮੈਂਬਰਾਂ ਦੀ ਗਿਣਤੀ ਹੋਈ । ਟੈਂਟ ਅਤੇ ਸਲੀਪਿੰਗ ਬੈਗ ਅਲਾਟ ਕੀਤੇ ਗਏ । ਕੈਂਪ ਇੰਚਾਰਜ ਨੇ ਸਭ ਨੂੰ ਸਾਮੀਂ ਛੇ ਵਜੇ ਤੋਂ ਪਹਿਲਾਂ ਰੋਟੀ ਖਾ ਲੈਣ ਦੀ ਤਾਕੀਦ ਕੀਤੀ ਕਿਉਂਕਿ ਇੱਥੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਸੀ । ਕੈਂਪ ਲਈ ਪਾਣੀ ਵੀ ਕਿਸੇ ਦੂਰ ਦੀ ਕੂਲ੍ਹ ਤੋਂ ਪਾਈਪ ਰਾਹੀਂ ਪਹੁੰਚਾਇਆ ਗਿਆ ਸੀ । ਸ਼ਾਮ ਨੂੰ ਕੈਂਪ ਫਾਇਰ ਮੌਕੇ ਬਾਕੀ ਸਾਥੀਆਂ ਨਾਲ ਕੁਝ ਮਸਤੀ ਕੀਤੀ ਤੇ ਆਪੋ ਆਪਣੇ ਟੈਂਟਾਂ ਵਿੱਚ ਸਲੀਪਿੰਗ ਬੈਗ ਜਾ ਮੱਲੇ । ਅਗਲੀ ਦਿਨ ਤਿਲਗਨ ਤੋਂ ਅੱਗੇ ਸਾਡਾ ਪੜਾਅ ' ਸਰਾਤੂ ' ਨਾਂ ਦੇ ਸਥਾਨ ਤੇ ਸੀ , ਜੋ ਤਕਰੀਬਨ ਗਿਆਰਾਂ ਹਜ਼ਾਰ ਫੁੱਟ ਦੀ ਉਚਾਈ ਤੇ ਹੈ । ਸਵੇਰ ਦਾ ਖਾਣਾ ਖਾ ਤੇ ਦੁਪਹਿਰ ਨਾਲ ਟਿਫਨਾਂ ਵਿੱਚ ਪੁਆ ਅਸੀਂ ਸਰਾਤੂ ਨੂੰ ਚੱਲ ਪਏ । ਪਹਿਲੇ ਦੋ ਘੰਟੇ ਤਿੱਖੀ ਚੜ੍ਹਾਈ ਸੀ , ਪਰ ਵਿੱਚ ਵਿੱਚ ਮੈਦਾਨੀ ਰਸਤਾ ਵੀ ਆਇਆ । ਦੁਪਹਿਰ ਨੂੰ ਇੱਕ ਹਰੇ ਭਰੇ ਢਲਾਅਦਾਰ ਮੈਦਾਨ ਵਿੱਚ ਖਾਣਾ ਖਾਧਾ । ਫਿਰ ਪਥਰੀਲਾ ਰਸਤਾ ਸ਼ੁਰੂ ਹੋ ਗਿਆ ਅਤੇ ਘੰਟਾ ਕੁ ਪਥਰੀਲੇ ਰਸਤੇ ਤੇ ਚੱਲਣ ਤੋਂ ਬਾਅਦ ਤਿੰਨ ਕੁ ਵਜੇ ਅਸੀਂ ਸਰਾਤੂ ਪਹੁੰਚ ਗਏ । ਇਸ ਸਥਾਨ ਤੇ ਸਾਡਾ ਠਹਿਰਾਅ ਦੋ ਦਿਨ ਹੋਣਾ ਸੀ । ਕਿਉਂਕਿ ਵਿਚਕਾਰਲੇ ਦਿਨ ਅਸੀਂ ਹੰਪਤਾ ਪਾਸ (ਦੱਰੇ ) ਦੀ ਨੇੜਲੀ 13 ਹਜ਼ਾਰ ਫੁੱਟ ਉਚਾਈ ਵਾਲੀ ਪਹਾੜੀ ਚੋਟੀ ਦੇਵ ਟਿੱਬਾ ਜਿਸਨੂੰ ਸਥਾਨਕ ਭਾਸ਼ਾ ਵਿੱਚ ਦਿਓ ਟਿੱਬਾ ਕਿਹਾ ਜਾਂਦਾ ਹੈ , ਨੂੰ ਸਰ ਕਰਕੇ ਪਰਤਣਾ ਸੀ । ਬਿਜਲੀ ਦੀ ਵਿਵਸਥਾ ਇੱਥੇ ਵੀ ਨਹੀਂ ਸੀ ਸੋ ਪਾਵਰਬੈਂਕ ( ਜੇਬੀ ਚਾਰਜਰ ) ਨਾਲ ਮੋਬਾਇਲ ਚਾਰਜ ਕੀਤੇ । ਮੋਬਾਇਲ ਰੇਂਜ ਦਾ ਨਾਮੋ ਨਿਸ਼ਾਨ ਨਹੀਂ ਸੀ , ਸੋ ਮੋਬਾਇਲ ਫੋਨਾਂ ਨੇ ਇੱਥੇ ਕੈਮਰੇ ਅਤੇ ਵਾੱਕਮੈਨ ਸਟੀਰੀਓ ਦਾ ਕੰਮ ਸਾਰਨਾ ਸੀ । ਰਾਤ ਨੂੰ ਸਾਡੇ ਸਾਥੀ ਸੁਰਜੀਤ ਸਿੰਘ ਦੀ ਤਬੀਅਤ ਕੁਝ ਖਰਾਬ ਹੋ ਗਈ । ਸ਼ਾਇਦ ਆਕਸੀਜਨ ਦੀ ਕਮੀਂ ਕਾਰਨ ਅਜਿਹਾ ਹੋਇਆ ਸੀ । ਹਾਲਤ ਹੋਰ ਨਾ ਵਿਗੜੇ ਇਸ ਲਈ ਸਾਨੂੰ ਅਗਲੇ ਸਥਾਨ ਜੋਬਰੀ ਨਾਲਾ ਪਹੁੰਚਣਾ ਪੈਣਾ ਸੀ, ਜਿੱਥੇ ਕਿ ਬਿਜਲੀ ਤੇ ਆਵਾਜਾਈ ਦੀ ਵਿਵਸਥਾ ਸੀ । ਸੋ ਸਾਡੀ ਦੇਵ ਟਿੱਬਾ ਸਰ ਕਰਨ ਦੀ ਇੱਛਾ ਮਨ ਵਿੱਚ ਹੀ ਰਹਿ ਗਈ । ਅਸੀਂ ਸਰਾਤੂ ਦੇ ਕੈਂਪ ਲੀਡਰ ਦੀ ਆਗਿਆ ਨਾਲ ਅੱਜ ਹੇਠਾਂ ਪਰਤ ਰਹੇ ਗਰੁੱਪ ਨੰਬਰ 20 ਵਿੱਚ ਸ਼ਾਮਲ ਹੋ ਗਏ । ਬਹੁਤ ਹੀ ਸੁੰਦਰ ਪਹਾੜੀ ਦ੍ਰਿਸ਼ਾਂ , ਝਰਨਿਆਂ ਦਾ ਅਨੰਦ ਲੈਂਦੇ ਹੋਏ ਅਸੀਂ ਦਿਨ ਖੜ੍ਹੇ ਹੀ ਜੋਬਰੀ ਨਾਲਾ ਜਾ ਪਹੁੰਚੇ । ਕੇਵਲ ਦੋ ਦਿਨ ਬਾਅਦ ਹੀ ਪੱਕੀ ਰਿਹਾਇਸ਼ ਤੇ ਬਿਜਲੀ ਦੀ ਸਹੂਲਤ ਮਿਲੀ ਸੀ ਤੇ ਮੋਬਾਇਲ ਨੇ ਰੇਂਜ ਫੜੀ ਸੀ, ਇੰਝ ਜਾਪਦਾ ਸੀ ਜਿਵੇਂ ਪਤਾ ਨਹੀਂ ਕੀ ਮਿਲ ਗਿਆ ਹੁੰਦਾ ਹੈ । ਇਹ ਸਥਾਨ ਮਨਾਲੀ ਨੇੜੇ ਬਣਾਏ ਗਏ ਇੱਕ ਨਿੱਜੀ ਪਣ ਬਿਜਲੀ ਯੋਜਨਾ ਕੌਸ਼ਾਲ ਡੈਮ ਰਸਤੇ ਤੇ ਹੈ । ਅਗਲੀ ਸਵੇਰ ਤੇਜ ਉਤਰਾਈ ਉਤਰਦੇ ਪ੍ਰੀਣੀ ਪਹੁੰਚੇ ਅਤੇ ਉੱਥੋਂ ਬੇਸ ਕੈਂਪ ਲਈ ਬੱਸ ਲੈ ਲਈ । ਬੇਸ ਕੈਂਪ ਪਹੁੰਚ ਜਾਰੀ ਕਰਵਾਏ ਬੈਗ ਵਾਪਸ ਕੀਤੇ ਅਤੇ ਆਪਣਾ ਸਮਾਨ ਅਤੇ ਟਰੈਕਿੰਗ ਸਫਲਤਾ ਪੂਰਬਕ ਪੂਰੀ ਕਰਨ ਦਾ ਸਰਟੀਫਿਕੇਟ ਲੈ ਮਨਾਲੀ ਵੱਲ ਨੂੰ ਚਾਲੇ ਪਾ ਦਿੱਤੇ ਜਿੱਥੋਂ ਅਗਲੇ ਦਿਨ ਰੂਪਨਗਰ ਲਈ ਬੱਸ ਬੁੱਕ ਸੀ ।
Wednesday, September 5, 2018
ਟਰੈਕਿੰਗ ਰੁਮਾਂਚ ਦਾ ਸਿਖਰ : ਹੰਪਤਾ ਸਰਕੂਲਰ

Monday, September 3, 2018
ਕਾਇਨਾਤੀ ਤਲਿੱਸਮ ਦੇ ਅੰਗ ਸੰਗ ਚੰਦਰਖਾਨੀ ਪਾਸ ਦੀ ਟ੍ਰੈਕਿੰਗ
ਯੂਥ
ਹੋਸਟਲ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀਂ ਕੈਂਪ ਅਤੇ ਟਰੈਕਿੰਗ ਅਧੀਨ ਪਿਛਲੇ ਵਰ੍ਹੇ ਹੰਪਤਾ ਸਰਕੂਲਰ
ਟਰੈਕਿੰਗ ਪ੍ਰੋਗ੍ਰਾਮ ਦਾ ਪਿਛਲੇ ਵਰ੍ਹੇ ਹਿੱਸਾ ਬਣਨ ਤੋਂ ਬਾਅਦ ਗਰਮੀਆਂ ਦੀਆਂ ਇਨ੍ਹਾਂ ਛੁੱਟੀਆਂ
ਵਿੱਚ ਵੀ ਭੀੜ ਦਾ ਹਿੱਸਾ ਬਣ ਕਿਸੇ ਪਹਾੜੀ ਸੈਰਗਾਹ ਤੇ ਹੋਟਲ 'ਚ ਬੰਦ ਰਹਿਣ ਦਾ ਪ੍ਰੋਗ੍ਰਾਮ ਮੈਂ ਪਹਿਲਾਂ ਹੀ ਰੱਦ ਕਰ ਚੁੱਕਿਆ ਸੀ । ਸੋ ਜੂਨ ਦੇ ਸ਼ਰੂਆਤੀ
ਦਿਨਾਂ ਵਿੱਚ ਹੀ ਆਪਣੇ ਸਾਥੀ ਗੁਰਪ੍ਰੀਤ ਹੀਰਾ ਨਾਲ ਪਹਿਲਾਂ ਕਰਵਾਈ ਬੁਕਿੰਗ ਅਨੁਸਾਰ ਚੰਦਰਖਾਨੀ
ਪਾਸ ( ਦੱਰਾ ) ਟਰੈਕਿੰਗ ਪ੍ਰੋਗ੍ਰਾਮ ਵਿੱਚ ਭਾਗ ਲੈਣ ਲਈ ਚਾਲੇ ਪਾ ਦਿੱਤੇ ।
ਮਨਾਲੀ ਤੋਂ ਦਸ ਕੁ ਕਿਲੋਮੀਟਰ ਪਹਿਲਾਂ ਪੰਦਰਾਂ ਮੀਲ ਨਾਮੀਂ ਪਿੰਡ ਵਿੱਚ ਐਸੋਸੀਏਸ਼ਨ ਦੇ ਬੇਸ ਕੈਂਪ
(ਉਚਾਈ 4100 ਫੁੱਟ ) ਵਿੱਚ ਦੇਰ ਸ਼ਾਮੀਂ ਜਾ ਹਾਜ਼ਰੀ ਦਿੱਤੀ । ਇੱਥੇ ਇਹ ਦੱਸਣਾ ਜਰੂਰੀ
ਬਣਦਾ ਹੈ ਕਿ ਟਰੈਕਿੰਗ ਬੇਸ ਕੈਂਪ 'ਚ ਰਜਿਸਟ੍ਰੇਸ਼ਨ ਕਰਵਾਉਣ ਮੌਕੇ ਤੁਹਾਡੇ ਕੋਲ ਕਰਵਾਈ ਬੁਕਿੰਗ ਦੀ
ਰਸੀਦ ਤੇ ਤੁਹਾਡੇ ਮੈਂਬਰਸ਼ਿਪ ਕਾਰਡ ਤੋਂ ਇਲਾਵਾ ਮੈਡੀਕਲ ਫਿੱਟਨੈੱਸ ਸਰਟੀਫਿਕੇਟ ਦੇ ਨਾਲ ਨਾਲ
ਟਰੈਕਿੰਗ ਲਈ ਸੁਝਾਇਆ ਸਮਾਨ ਹੋਣਾ ਬੇਹੱਦ ਜਰੂਰੀ ਹੈ। ਬੇਸ ਕੈਂਪ ਵਿੱਚ ਪਹੁੰਚ ਕੇ ਇਸ ਤਰ੍ਹਾਂ
ਮਹਿਸੂਸ ਹੋਇਆ ਜਿਵੇਂ ਅਸੀਂ ਪੰਜਾਬ ਦੇ ਨੇੜਲੇ ਪਹਾੜੀ ਸੈਲਾਨੀ ਸਥਾਨ ਮਨਾਲੀ ਨੇੜੇ ਨਾ ਹੋ ਕੇ
ਕਿਦੇ ਦੱਖਣੀ ਭਾਰਤ ਵਿੱਚਲੇ ਕੈਂਪ ਵਿੱਚ ਹੋਈਏ । ਸੈਂਕੜੇ ਦੀ ਗਿਣਤੀ ਟਰੈਕਰਾਂ ਵਿੱਚ ਅਸੀਂ ਕੇਵਲ
ਦੋ ਹੀ ਪੰਜਾਬੀ ਸਾਂ । ਇਸ ਗੱਲ ਦੀ ਪੁਸ਼ਟੀ ਬਾਅਦ ਵਿੱਚ ਪ੍ਰਬੰਧਕਾਂ ਨੇ ਵੀ ਕੀਤੀ । ਹੈਰਾਨੀ ਦੀ
ਗੱਲ ਹੈ ਕਿ ਅਸੀਂ ਹਰ ਸਾਲ ਗਰਮੀਆਂ ਵਿੱਚ ਪਹਾੜਾਂ ਵੱਲ ਭੱਜਦੇ ਹਾਂ, ਪਰ ਪਹਾੜੀ ਸੈਰਗਾਹਾਂ ਦੇ ਪ੍ਰਮੁੱਖ ਸ਼ਹਿਰਾਂ ਦੇ ਜਾਮਾਂ ਵਿੱਚ ਫਸ ਕੁਦਰਤ ਨੇ ਅਸਲ ਨਜ਼ਾਰਿਆਂ
ਤੋਂ ਦੂਰ ਬਹੁਤੇ ਖੱਜਲਖੁਆਰ ਹੀ ਹੋ ਮੁੜਦੇ ਹਾਂ । ਬੇਸ ਕੈਂਪ ਵਿੱਚ ਰਿਹਾਇਸ਼ ਟੈਂਟਾਂ ਵਿੱਚ ਸੀ
ਅਤੇ ਰਾਤ ਨੂੰ ਬਿਸਤਰੇ ਦੀ ਥਾਂ ਸਲੀਪਿੰਗ ਬੈਗ ਸੀ ਜੋ ਕਿ ਕੈਂਪ ਦੇ ਸਟੋਰ ਟੋਂ ਹੀ ਹਰ ਇੱਕ ਟਰੈਕਰ
ਨੂੰ ਮਿਲਦੇ ਹਨ । ਇਸ ਤੋਂ ਇਲਾਵਾ ਟਰੈਕਿੰਗ ਪਿੱਠੂ ਬੈਗ (ਰੱਕਸੈਕ) ਵੀ ਮਿਲ ਜਾਂਦਾ ਹੈ । ਕੈਂਪ ਦੌਰਾਨ ਕਿਸੇ ਵੀ ਕਿਸਮ ਦੇ ਨਸ਼ੇ ਦੀ
ਬਿਲਕੁਲ ਮਨਾਹੀ ਹੁੰਦੀ ਹੈ ਤੇ ਅਵੱਗਿਆ ਕਰਨ ਵਾਲੇ ਨੂੰ ਬਿਨਾ ਦੇਰੀ ਬਾਹਰ ਦਾ ਰਸਤਾ ਦਿਖਾਇਆ
ਜਾਂਦਾ ਹੈ । ਰਾਤ ਸਮੇਂ ਬਹੁਤ ਹੀ
ਸਵਾਦਿਸ਼ਟ ਸ਼ਾਕਾਹਾਰੀ ਭੋਜਨ ਪਰੋਸਿਆ ਗਿਆ । ਪਹਿਲੇ ਦੋ ਦਿਨ ਟਰੈਕਿੰਗ ਪ੍ਰੋਗ੍ਰਾਮ ਦੀ ਸਾਰਣੀ
ਅਨੁਸਾਰ ਅਨੁਕੂਲਣ ਅਤੇ ਟਰੈਕਿੰਗ ਦੇ ਮੁਢਲੇ ਸੰਕਲਪਾਂ ਤੋਂ ਜਾਣੂ ਕਰਵਾਇਆ ਜਾਣਾ ਸੀ । ਟਰੈਕਿੰਗ
ਲਈ 60 -60 ਦੇ ਮੈਂਬਰਾਂ ਦੇ ਗਰੁੱਪ ਬਣਾਏ ਗਏ ਸਨ ਜੋ ਕਿ ਪਹਿਲਾਂ ਦੱਸੇ
ਪ੍ਰੋਗ੍ਰਾਮ ਅਨੁਸਾਰ ਹੀ ਸੀ । ਸਾਡੇ ਗਰੁੱਪ ਦਾ ਨੰਬਰ 34 ਸੀ । ਅਗਲੀ ਸਵੇਰ ਸਹੀ ਛੇ ਵਜੇ ਤੋਂ ਪਹਿਲਾਂ ਸਰੀਰ ਗਰਮਾਉਣ ਲਈ ਕਸਰਤ ਨੇ ਸਰੀਰ ਵਿੱਚ ਜਿਵੇਂ
ਇੱਕ ਚੁਸਤੀ ਭਰ ਦਿੱਤੀ । ਸਵੇਰ ਦਾ ਖਾਣਾ ਖਾਣ ਤੋਂ ਬਾਅਦ ਸਾਡੇ ਗਰੁੱਪ ਨੂੰ ਦਸ ਬਾਰਾਂ ਕਿਲੋਮੀਟਰ
ਦੀ ਅਨੂਕੁਲਣ ਲਈ ਇੱਕ ਹਲਕੀ ਫੁਲਕੀ ਟ੍ਰੈਕਿੰਗ ਕਰਵਾਈ ਗਈ । ਇਸ ਟ੍ਰੈਕਿੰਗ ਦੌਰਾਨ ਇੱਕ ਅਰਾਮ
ਸਥਾਨ 'ਤੇ ਅਸੀਂ ਮਹਾਂਰਾਸ਼ਟਰ ਤੋਂ ਆਏ ਇੱਕ ਨੌਜਵਾਨ ਸ਼ੀਰਸ਼ ਜੈਨ ਨੂੰ ਆਪਣਾ ਟੀਮ ਲੀਡਰ ਚੁਣਿਆਂ । ਸ਼ਾਮ
ਨੂੰ ਕੈਂਪ ਫਾਇਰ ਪ੍ਰੋਗ੍ਰਾਮ ਜੋ ਕਿ ਰਾਤ ਦੇ ਖਾਣੇ ਤੋਂ ਬਾਅਦ ਹੁੰਦਾ ਹੈ , ਵਿੱਚ ਅਗਲੇ ਦਿਨ ਟ੍ਰੈਕਿੰਗ ਤੇ ਜਾਣ ਵਾਲਾ ਗਰੁੱਪ ਚੋਟੀ ਸਰ ਕਰਕੇ ਆਏ ਗਰੁੱਪ ਲਈ ਰੰਗਾਰੰਗ
ਪ੍ਰੋਗਰਾਮ ਪੇਸ਼ ਕਰਦਾ ਹੈ ਦਾ ਅਨੰਦ ਉਸ ਪ੍ਰੋਗ੍ਰਾਮ ਦਾ ਹਿੱਸਾ ਬਣਕੇ ਮਾਣਿਆਂ । ਦੂਜੇ ਦਿਨ ਸਾਨੂੰ
ਪਹਾੜੀ ਨੂੰ ਰੱਸਿਆਂ ਸਹਾਰੇ ਪਾਰ ਕਰਨ ਅਤੇ ਉਤਰਨ ਦੀ ਟਰੇਨਿੰਗ ਦਿੱਤੀ ਗਈ ਅਤੇ ਬਾਅਦ ਦੁਪਹਿਰ
ਕੈਂਪ ਲੀਡਰ ਵੱਲੋਂ ਸਮੁੱਚੇ ਪ੍ਰੋਗ੍ਰਾਮ ਬਾਰੇ ਜਾਣਕਾਰੀ ਅਤੇ ਹਦਾਇਤਾਂ ਤਾਂ ਦਿੱਤੀਆਂ ਗਈਆਂ ਨਾਲ
ਦੀ ਨਾਲ ਹਰ ਇੱਕ ਨੂੰ ਆਪਣੀ ਯਾਤਰਾ ਨੂੰ ਯਾਦਗਾਰੀ ਬਣਾਉਣ ਲਈ ਪਾਵਰ ਬੈਂਕ ਨਾਲ ਲਿਜਾਣ ਵਾਲੇ ਵੀ
ਕਿਹਾ ਗਿਆ ਕਿਉਂਕਿ ਅਗਲੇ ਕੈਨਪਾਂ ਵਿੱਚ ਕਿਤੇ ਵੀ ਬਿਜਲੀ ਦੀ ਵਿਵਸਥਾ ਨਹੀਂ ਸੀ ਮਿਲਣੀ । ਚੌਥੇ
ਦਿਨ ਸਵੇਰੇ ਬ੍ਰੇਕਫਾਸਟ ਕਰਨ ਤੋਂ ਬਆਦ ਪੈਕ ਲੰਚ ਦੇ ਕੇ ਬੱਸਾਂ ਰਾਹੀਂ ਚਨਸਾਰੀ ਨਾਮੀ ਪਿੰਡ ਕੋਲ
ਪਹੁੰਚਾਇਆ ਗਿਆ । ਸਾਡੇ ਗਾਈਡਾਂ ਹਿੰਮਤ ਠਾਕੁਰ ਅਤੇ ਅਲੀ ਠਾਕੁਰ ਜੋ ਕਿ ਸਕੇ ਭਰਾ ਸਨ ਨੇ ਸਾਨੂੰ
ਇੱਕਠੇ ਚੱਲਣ ਅਤੇ ਇੱਕ ਦੂਜੇ ਦੀ ਮੱਦਦ ਕਰਨ ਸਬੰਧੀ ਹਦਾਇਤਾਂ ਦਿੱਤੀਆਂ । ਇਥੋਂ ਹੀ ਸਾਡੀ ਪੈਦਲ
ਚੜ੍ਹਾਈ ਦੀ ਸ਼ਰੂਆਤ ਹੋਣੀ ਸੀ । ਪਿੰਡ ਵਿੱਚੋਂ ਲੰਘਦਾ ਤਿੱਖੀ ਚੜ੍ਹਾਈ ਵਾਲਾ ਇਹ ਪੌੜੀਆਂ ਵਾਲਾ
ਰਾਹ ਚੁਣੌਤੀਪੂਰਨ ਸੀ , ਪਰ ਗਰੁੱਪ ਦੇ ਸਾਰੇ ਮੈਂਬਰ ਹੀ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧ
ਰਹੇ ਸਨ । ਸਾਰਿਆਂ ਦੀ ਪ੍ਰੇਰਨਾ ਸਰੋਤ ਰਚਨਾ ਨਾਮੀਂ ਇੱਕ ਗੁਜਰਾਤੀ ਕੁੜੀ ਸੀ , ਜੋ ਸਰੀਰਕ ਤੌਰ ਤੇ ਭਾਰੀ ਹੋਣ ਦੇ ਬਾਵਯੂਦ ਅੱਗੇ ਵਧ ਰਹੀ ਸੀ । ਦੁਪਹਿਰ ਦੇ ਖਾਣੇ ਦਾ ਸਾਡਾ
ਨਿਯਤ ਸਥਾਨ 8000
ਫੁੱਟ ਦੀ ਉਚਾਈ 'ਤੇ ਬਣਿਆਂ ਬਿਜਲੀ ਮਹਾਂਦੇਵ ਮੰਦਰ ਸੀ । ਪਰ ਮੌਸਮ ਅਚਾਨਕ ਵਿਗੜ ਗਿਆ । ਤੇਜ ਹਵਾ ਅਤੇ ਮੀਂਹ
ਦੇ ਨਾਲ ਨਾਲ ਗੜ੍ਹੇਮਾਰੀ ਸ਼ੁਰੂ ਹੋ ਗਈ । ਬਹੁਤੇ ਗਰੁੱਪ ਮੈਂਬਰਾਂ ਨੇ ਮੰਦਰ ਨੇੜੇ ਬਣੀਆਂ ਆਰਜੀ
ਦੁਕਾਨਾਂ ਵਿੱਚ ਪਨਾਹ ਲਈ ਅਤੇ ਸਾਡੇ ਵਰਗੇ ਜੋ ਮੰਦਰ ਵਿੱਚ ਪਹੁੰਚ ਚੁੱਕੇ ਸਨ , ਲਈ ਪੁਜਾਰੀ ਨੇ ਇੱਕ ਕਮਰਾ ਖੋਲ੍ਹ ਦਿੱਤਾ । ਅਸੀਂ ਵਰ੍ਹਦੇ ਮੀਂਹ ਦੌਰਾਨ ਹੀ ਇਸ ਕਮਰੇ ਵਿੱਚ
ਹੀ ਆਪਣਾ ਦੁਪਹਿਰ ਦਾ ਖਾਣਾ ਖਾਧਾ । ਚਾਹ ਸਾਨੂੰ ਮੰਦਰ ਦੇ ਸੇਵਾਦਾਰਾਂ ਨੇ ਪਿਆ ਦਿੱਤੀ । ਬਿਜਲੀ
ਮਹਾਂਦੇਵ ਮੰਦਰ ਜੋ ਕਿ ਸ਼ਿਵ ਜੀ ਭਗਵਾਨ ਨਾਲ ਸਬੰਧਿਤ ਸਥਾਨ ਹੈ , ਵਿੱਚ ਪੁਜਾਰੀ ਦੇ ਦੱਸਣ ਅਨੁਸਾਰ ਅਸਮਾਨੀ ਬਿਜਲੀ ਕਾਰਨ ਟੁਕੜੇ ਹੋਇਆ ਸ਼ਿਵ ਲਿੰਗ , ਜੋ ਕਿ ਗਾਥਾ ਅਨੁਸਾਰ ਮੱਖਣ ਨਾਲ ਜੋੜਿਆ ਗਿਆ ਹੈ ; ਅੱਜ ਵੀ ਉਸੇ ਰੂਪ ਵਿੱਚ ਸ਼ੁਸ਼ੋਭਿਤ ਹੈ । ਇਸ ਸਥਾਨ ਤੋਂ ਪਾਰਵਤੀ ਘਾਟੀ ਅਤੇ ਕੁੱਲੂ ਘਾਟੀ ਦਾ
ਸੰਗਮ ਵੀ ਦੇਖਿਆ ਜਾ ਸਕਦਾ ਹੈ । ਮੰਦਰ ਦੇ ਸਿਰੇ ਤੋਂ ਪਾਰਬਤੀ ਅਤੇ ਬਿਆਸ ਦਰਿਆ ਦਾ ਸੰਗਮ ਵੀ
ਵਿਖਾਈ ਦਿੰਦਾ ਹੈ । ਮੀਂਹ ਰੁਕਣ ਤੋਂ ਬਾਅਦ ਅਸੀਂ ਆਪਣੀ ਪਹਿਲੀ ਰਾਤ ਦੇ ਟਿਕਾਣੇ ' ਸੋਲਾਂ ਟੰਕੀ ' (
ਉਚਾਈ 8100 ਫੁੱਟ ) ਵੱਲ ਵਧ ਗਏ । ਇਸ ਸਥਾਨ ਨੂੰ ਸੋਲਾਂ ਟੰਕੀ ਇਸ ਕਾਰਨ ਕਿਹਾ
ਜਾਂਦਾ ਹੈ ਕਿਉਂਕਿ ਜੰਗਲ ਵਿੱਚ ਪਾਣੀ ਦੀ ਵਿਵਸਥਾ ਲਈ ਅੰਗਰੇਜਾਂ ਦੇ ਸਮੇਂ ਇੱਥੇ 16 ਲੋਹੇ ਦੀਆਂ ਟੈਂਕੀਆਂ ਲਗਾਈਆਂ ਗਈਆਂ ਸਨ । ਇਨ੍ਹਾਂ ਵਿੱਚੋਂ
ਹੁਣ ਚੌਦਾਂ ਹੀ ਬਚੀਆਂ ਹਨ । ਕੈਂਪ ਲੀਡਰ ਨਿਪਿਨ ਜੋ ਕਿ ਕੇਰਲਾ ਤੋਂ ਸਨ ਨੇ ਇੱਥੇ ਸਾਡਾ ਸਵਾਗਤ
ਕੀਤਾ ਅਤੇ ਜੰਗਲ ਵਿੱਚ ਸਾਡੀ ਸੁਰੱਖਿਆ ਲਈ ਕੁਝ ਹਦਾਇਤਾਂ ਦਿੱਤੀਆਂ ਅਤੇ ਕੈਂਪ ਦੇ ਸੰਘਣੇ ਜੰਗਲ
ਵਿੱਚ ਹੋਣ ਕਾਰਨ ਜੰਗਲੀ ਜਾਨਵਰਾਂ ਤੋਂ ਸੁਚੇਤ ਰਹਿਣ ਲਈ ਕਿਹਾ ਗਿਆ । ਇੱਥੇ ਅਸੀਂ ਮਹਾਂਰਾਸ਼ਟਰ
ਤੋਂ ਆਏ ਅਤੇ ਬੰਗਲੌਰ ਵਿੱਚ ਸਾਫਟਵੇਅਰ ਇੰਜੀਨੀਅਰ ਵਜੋਂ ਸੇਵਾ ਨਿਭਾ ਰਹੇ ਆਪਣੇ ਟੈਂਟ ਸਾਥੀ ਰਾਧੇ
ਸ਼ਿਆਮ ਅਤੇ ਨਿਖਿਲ ਨੂੰ ਤਾਸ਼ ਦੀ ਉਨ੍ਹਾਂ ਲਈ ਨਵੀਂ ਖੇਡ ' ਸੀਪ ' ਸਿਖਾਈ । ਜੋ ਕਿ ਹਰੇਕ ਕੈਂਪ ਵਿੱਚ ਸਾਡੇ ਟੈਂਟ ਵਿੱਚ ਰਾਤ ਹੋਣ ਤੇ ਟਾਰਚਾਂ ਦੀ ਰੌਸ਼ਨੀ ਵਿੱਚ
ਚਲਦੀ ਰਹੀ । ਰਾਤ ਨੂੰ ਫੇਰ ਤੇਜ਼ ਹਵਾ ਅਤੇ ਮੀਂਹ ਆ ਗਿਆ ਅਤੇ ਸਾਡੇ ਗੁਰੱਪ ਦੀਆਂ ਕੁੜੀਆਂ ਦੇ
ਟੈਂਟ ਵਿੱਚ ਪਾਣੀ ਦਾਖਲ ਹੋ ਗਿਆ । ਅੱਧੀ ਰਾਤ ਨੂੰ ਉਨ੍ਹਾਂ ਲਈ ਇੱਕ ਟੈਂਟ ਵਿਹਲਾ ਕੀਤਾ ਗਿਆ ।
ਅਗਲੀ ਸਵੇਰ ਪੰਜਾਬ ਦੇ ਪੋਹ ਦੇ ਮਹੀਨੇ ਵਰਗੀ ਧੁੰਦ ਸੀ ਅਤੇ ਠੰਢ ਨਾਲ ਦੰਦ ਕੜਿੱਕਾ ਵੱਜ ਰਿਹਾ ਸੀ
। ਗਰਮਾ ਗਰਮ ਚਾਹ ਨੇ ਕੁਝ ਰਾਹਤ ਦਿੱਤੀ ਅਤੇ ਫੇਰ ਤਿਆਰ ਹੋ ਸਵੇਰ ਵੇਲਾ ਛਕ ਅਤੇ ਦੁਪਹਿਰ ਦਾ
ਭੋਜਨ ਨਾਲ ਲੈ ਅਗਲੇ ਸਥਾਨ ਮੌਂਟੀ ਨਾਗ ਵੱਲ ਚਾਲੇ ਪਾ ਦਿੱਤੇ । ਬੀਤੀ ਰਾਤ ਉੱਚੇ ਪਹਾੜਾਂ ਤੇ ਹੋਈ
ਬਰਫਬਾਰੀ ਨੇ ਨੇੜਲੀਆਂ ਚੋਟੀਆਂ ਨੂੰ ਦੁਧੀਆ ਬਰਫ ਨਾਲ ਢੱਕ ਲਿਆ ਸੀ । ਤਿੱਖੀਆਂ ਚੜ੍ਹਾਈਆਂ , ਤੰਗ ਰਸਤਿਆਂ ਨੂੰ ਹੁੰਦੇ ਹੋਏ ਕੁਦਰਤੀ ਸੁੰਦਰ ਦਾ ਰੰਗ ਮਾਣਦਿਆਂ ਇੱਕ ਦੋ ਟਿਕਾਣਿਆਂ
ਤੇ ਆਰਾਮ ਕਰਨ ਉਪਰੰਤ ਚਾਹ ਪਾਣੀ ਪੀ , ਦੁਪਹਿਰ ਦਾ ਖਾਣਾ ਖਾ ਅਸੀਂ ਤਕਰੀਬਨ ਚਾਰ ਕੁ ਵਜੇ ਮੌਂਟੀ ਨਾਗ (ਉਚਾਈ ਤਕਰੀਬਨ 9200 ਫੁੱਟ ) ਪਹੁੰਚ ਗਏ । ਸਾਡੇ ਕੈਂਪ ਦੇ ਨੇੜੇ ਹੀ ਮੌਂਟੀਨਾਗ ਦਾ ਮੰਦਰ ਸੀ
, ਪਰ
ਕਿਸੇ ਨੂੰ ਵੀ ਇਸ ਮੰਦਰ ਦੇ ਨੇੜੇ ਜਾਣ ਦੀ ਆਗਿਆ ਨਹੀਂ , ਅਜਿਹਾ ਸਾਡੇ ਗਾਈਡਾਂ ਅਤੇ ਸਥਾਨਕ ਨਿਵਾਸੀਆਂ ਨੇ ਦੱਸਿਆ । ਇੱਥੇ ਇਹ ਵੀ ਦੱਸਣਯੋਗ ਹੈ ਕਿ
ਟ੍ਰੈਕਿੰਗ ਦੇ ਰਾਹ ਵਿੱਚ ਸਥਾਨਕ ਨਜ਼ਦੀਕੀ ਪਿੰਡਾਂ ਦੇ ਲੋਕ ਆਰਜੀ ਦੁਕਾਨਾਂ ਲਗਾ ਕੇ ਚਾਹ , ਆਡੇ , ਮੈਗੀ ਆਦਿ ਦੀ ਵਿਵਸਥਾ ਕਰ ਦਿੰਦੇ ਹਨ । ਇੱਥੇ ਕੈਂਪ ਲੀਡਰ ਸ੍ਰੀ ਸ਼ਰਮਾਂ ਜੋ ਕਿ ਬੰਗਾਲ ਤੋਂ
ਸਨ , ਨੇ ਸਾਡਾ ਸਵਾਗਤ ਕੀਤਾ । ਰਾਤ ਨੂੰ ਸਾਰਿਆਂ ਨੇ ਰਲ ਕੇ ਕੈਂਪ ਫਾਇਰ ਵੀ ਕੀਤਾ ਅਤੇ ਖੂਬ ਰੋਣਕ
ਲਾਈ । ਅਗਲੀ ਸਵੇਰ ਤਿਆਰੀ ਤੋਂ ਬਾਅਦ ਅਸੀਂ ਆਪਣੇ ਅਗਲੇ ਪੜਾਅ ਉਬਲਾ ਥੱਚ (ਉਚਾਈ 9800 ਫੁੱਟ ਲੱਗਪਗ ) ਵੱਲ ਚਾਲੇ ਪਾ ਦਿੱਤੇ । ਪਰ ਇਸ ਤੋਂ ਪਹਿਲਾਂ ਸਾਡੇ ਕੈਂਪ ਲੀਡਰ
ਸ਼ਰਮਾਂ ਜੀ ਨੇ ਬੰਗਾਲੀਨੁਮਾ ਹਿੰਦੀ ਬੋਲਦੇ ਹੋਏ ਪਹਿਲਾਂ ਹੀ ਦੱਸ ਦਿੱਤਾ ਕਿ ਅੱਜ ਦਾ ਰਾਹ ਪਹਿਲੇ
ਦਿਨਾਂ ਨਾਲੋਂ ਵੱਧ ਖਤਰਨਾਕ ਹੈ । ਪਹਾੜੀਆਂ ਦੇ ਸਿਖਰਾਂ ਉੱਤੇ ਚੱਲਦੇ ਹੋਏ ਦੋਵੇਂ ਪਾਸੇ ਪਹਾੜੀ
ਚੋਟੀਆਂ ਅਤੇ ਮਨਮੋਹਣੇ ਕੁਦਰਤੀ ਦ੍ਰਿਸ਼ਾਂ ਦੇ ਨਜ਼ਾਰ ਲੈਂਦਿਆਂ ਕੁਝ ਸਥਾਨਾਂ 'ਤੇ ਆਰਾਮ ਕਰਦਿਆਂ ਰਾਹ ਵਿੱਚ ਸਾਨੂੰ ਸੀਪ ਖੇਡਦਿਆਂ ਦੇਖ ਕੇ ਸਾਡੇ ਗਾਈਡ ਵੀ ਸਾਡੇ ਸਾਥੀ ਬਣ
ਗਏ ਅਤੇ ਟ੍ਰੈਕਿੰਗ ਦੇ ਐਨ ਅੰਤ ਤੱਕ ਜਦੋਂ ਵੀ ਮੌਕਾ ਮਿਲਿਆ , ਉਨ੍ਹਾਂ ਤਾਸ਼ ਦੀ ਬਾਜੀ ਲਗਾਉਣਾ ਨਾ ਖੁੰਝਾਇਆ । ਗਾਈਡ ਅਲੀ ਠਾਕੁਰ ਦੇ ਤੀਖਣ ਬੁੱਧੀ ਅਤੇ ਯਾਦ
ਸ਼ਕਤੀ ਨੇ ਸਾਨੂੰ ਕਾਫੀ ਪ੍ਰਭਾਵਿਤ ਕੀਤਾ । ਅਸੀਂ ਕਾਫੀ ਦਿਨ ਰਹਿੰਦੇ ਹੀ ਉਬਲਾ ਥੱਚ ਜਾ ਪੁੱਜੇ ।
ਇੱਥੇ ਕੈਂਪ ਲੀਡਰ ਮਿਸਟਰ ਆਲਮ ਦਿੱਲੀ ਤੋਂ ਸਨ । ਅਸੀਂ ਵਕਤ ਦਾ ਲਾਹਾ ਲੈਂਦਿਆਂ ਇਸ ਸਥਾਨ ਦੇ
ਖੂਨਸੂਰਤ ਪਹਾੜੀ ਦ੍ਰਿਸ਼ਾਂ ਨੂੰ ਕੈਮਰਿਆਂ ਵਿੱਚ ਕੈਦ ਕੀਤਾ । ਰਾਤ ਨੂੰ ਪਹਾੜੀ ਢਲਾਨ ਤੇ ਬਣੇ ਇਸ
ਕੈਂਪ ਤੋਂ ਦੂਰ ਮਨਾਲੀ ਸ਼ਹਿਰ ਜਗਮਗਾਹਟ ਦਿਖਾਈ ਦੇ ਰਹੀ ਸੀ । ਸਵੇਰ ਹੁੰਦੀ ਸਾਰ ਪਤਾ ਲੱਗਿਆ ਕਿ
ਸਾਡੇ ਗਰੁੱਪ ਦੀਆਂ ਦੋ ਲੜਕੀਆਂ ਬਿਮਾਰ ਹੋ ਗਈਆਂ ਸਨ । ਸਾਡੇ ਗਰੁੱਪ ਵਿੱਚ ਦਿੱਲੀ ਸ਼ਾਮਲ ਦਿਲ ਦੇ
ਰੋਗਾਂ ਦੇ ਮਾਹਿਰ ਡਾਕਟਰ ਵਿਸ਼ਵਾਸ ਦੇ ਲੱਖ ਕੋਸ਼ਿਸ਼ ਕਰਨ ਦੇ ਬਾਵਯੂਦ ਉਹ ਰਾਜੀ ਨਾ ਹੋ ਸਕੀਆਂ ।
ਹੁਣ ਉਨ੍ਹਾਂ ਨੂੰ ਇੱਥੋਂ ਹੀ ਵਾਪਸ ਪਰਤਣਾ ਪੈਣਾ ਸੀ ਅਤੇ ਉਨ੍ਹਾਂ ਦੀ ਦੇਖਭਾਲ ਅਤੇ ਸਾਥ ਲਈ
ਉਨ੍ਹਾਂ ਨਾਲ ਇੱਕ ਹੋਰ ਲੜਕੀ ਅਤੇ ਓਡੀਸ਼ਾ ਤੋਂ ਆਇਆ ਅਰੁਣ ਵੀ ਰੁਕ ਗਏ । ਸਾਡਾ ਅਗਲਾ ਪੜਾਅ
ਚੰਦਰਖਾਨੀ ਪਾਸ ਤੋਂ ਐਨ ਪਹਿਲਾਂ ਤਕਰੀਬਨ 11 ਹਜਾਰ ਫੁੱਟ ਦੀ ਉਚਾਈ ਉੱਤੇ ਦੋਹਰਾ ਨਾਲਾ ਵਿਖੇ ਸੀ । ਇਸ ਦਿਨ ਦਾ ਸਫਰ ਕਾਫੀ ਰੁਮਾਂਚਕ ਰਿਹਾ
। ਇੱਕ ਪਾਸੇ ਸਿੱਧੀ ਡੂੰਘੀ ਖਾਈ ਦੂਜੇ ਪਾਸੇ ਸਿੱਧੇ ਖੜ੍ਹੇ ਪਹਾੜ ਅਤੇ ਤੁਰਨ ਲਈ ਦੋ ਕੁ ਫੁੱਟ ਦੇ
ਕਰੀਬ ਰਸਤਾ । ਗਾਈਡਾਂ ਨੇ ਸਾਨੂੰ ਥੋੜ੍ਹਾ ਫਾਸਲਾ ਬਣਾ ਕੇ ਚੱਲਣ ਦੀ ਹਦਾਇਤ ਦਿੱਤੀ ਤਾਂ ਕਿ ਇੱਕ
ਦੂਜੇ ਨਾਲ ਟਰਕਾਉਣ ਕਾਰਨ ਹੋਣ ਵਾਲੀ ਕਿਸੇ ਦੁਰਘਟਨਾ ਤੋਂ ਬਚਿਆ ਜਾ ਸਕੇ । ਲਗਾਤਾਰ ਕਈ ਤਿੱਖੀਆਂ
ਚੜ੍ਹਾਈਆਂ ਅਤੇ ਉਸਤੋਂ ਬਾਅਦ ਤਿੱਖੀ ਤਿਲਕਵੀਂ ਉਤਰਾਈਆਂ ਤੋਂ ਬਾਅਦ ਇੱਕ ਪਹਾੜੀ ਨਾਲੇ ਦੇ ਨਾਲ
ਨਾਲ ਚੱਲਦੇ ਅਸੀਂ ਆਪਣੇ ਕੈਂਪ ਦੋਹਰਾ ਨਾਲਾ ਪਹੁੰਚੇ । ਇਸ ਸਥਾਨ ਦਾ ਇਹ ਨਾਮ ਇੱਥੇ ਇਕੱਠੇ ਹੁੰਦੇ
ਦੋ ਪਹਾੜੀ ਝਰਨਿਆਂ ਕਰਕੇ ਪਿਆ ਹੈ । ਕੈਂਪ ਲੀਡਰ ਅਰੁਣ ਨੇ ਸਾਡਾ ਸਵਾਗਤ ਕੀਤਾ ਅਤੇ ਦੂਜੇ ਕੈਂਪ
ਲੀਡਰਾਂ ਦੀ ਤਰ੍ਹਾਂ ਹੋਰ ਹਦਾਇਤਾਂ ਦੇ ਨਾਲ ਨਾਲ ਜਲਦੀ ਸੌਣ ਦੀ ਹਦਾਇਤ ਕੀਤੀ ਕਿਉਂਕਿ ਸਵੇਰੇ
ਚੰਦਰਖਾਨੀ ਲਈ ਗਰੁੱਪ ਨੇ ਸਵੇਰੇ ਜਲਦੀ ਸਾਢੇ ਪੰਜ ਵਜੇ ਹਰ ਹਾਲਤ ਵਿਚ ਨਿਕਲਣਾ ਸੀ । ਇੱਥੇ ਸ਼ਾਮੀਂ
ਛੇ ਵਜੇ ਦੇ ਕਰੀਬ ਰਾਤ ਦਾ ਖਾਣਾ ਖਾ ਅਸੀਂ ਆਪੋ ਆਪਣੇ ਸਲੀਪਿੰਗ ਬੈਗ ਜਾ ਮੱਲੇ । ਅਗਲੇ ਦਿਨ
ਸਵੇਰੇ ਚਾਰ ਵਜੇ ਚਾਹ ਆ ਗਈ ਅਤੇ ਅਸੀਂ ਆਪਣੇ ਅਸਲੀ ਨਿਸ਼ਾਨੇ ਦੀ ਤਿਆਰੀ ਸ਼ੁਰੂ ਕਰ ਦਿੱਤੀ । ਮਿੱਥੇ
ਸਮੇਂ ਤੋਂ ਅੱਧਾ ਕੁ ਘੰਟਾ ਪੱਛੜ ਕੇ ਅਸੀਂ ਚੱਲੇ ਇਸ ਦੇਰੀ ਲਈ ਕੁਝ ਸਾਥੀਆਂ ਨੂੰ ਗਾਈਡਾਂ ਦੀਆਂ
ਝਿੜਕਾਂ ਵੀ ਖਾਣੀਆਂ ਪਈਆਂ । ਦੋਹਰੇ ਨਾਲੇ ਵਿੱਚ ਰਲਦੇ ਇੱਕ ਨਾਲੇ ਦੇ ਨਾਲ ਨਾਲ ਤਿੱਖੀ ਚੜ੍ਹਾਈ
ਤੇ ਸਾਡਾ ਗਰੁੱਪ 12800
ਫੁੱਟ ਉੱਚੇ ਚੰਦਰਖਾਨੀ ਪਾਸ ਨੂੰ ਸਰ ਕਰਨ ਲਈ ਅੱਗੇ ਵਧਣ ਲੱਗਾ
। ਤਕਰੀਬਨ ਦੋ ਘੰਟੇ ਦੀ ਤਿੱਖੀ ਚੜ੍ਹਾਈ ਤੋਂ ਬਾਅਦ ਹੋਰ ਤਿੱਖੀ ਚੜ੍ਹਾਈ ਸਾਣਾ ਇੰਤਜਾਰ ਕਰ
ਰਹੀ ਸੀ । ਨੇੜੇ ਮੰਜਿਲ ਨੂੰ ਪਾਉਣ ਦੀ ਖੁਸ਼ੀ ਅਤੇ ਉਤਸ਼ਾਹ ਅੱਗੇ ਨੱਬੇ ਡਿਗਰੀ ਦੀ ਚੜ੍ਹਾਈ ਵੀ
ਬੌਣੀ ਪ੍ਰਤੀਤ ਹੋ ਰਹੀ ਸੀ । ਚੰਦਰਖਾਨੀ ਪਾਸ ਦੀ ਅੰਤਿਮ ਚੜ੍ਹਾਈ ਕੋਲ ਜਾ ਕੇ ਗਾਈਡਾਂ ਨੇ ਸਾਨੂੰ
ਲਾਈਨ ਤੋੜ ਕੇ ਅੱਗੇ ਵਧਣ ਦੀ ਖੁੱਲ੍ਹ ਦੇ ਦਿੱਤੀ । ਬੱਸ ਫਿਰ ਕੀ ਸੀ ਬਾਕੀ ਸਾਰਿਆਂ ਨੂੰ ਪਿੱਛੇ
ਛੱਡਦੇ ਹੋਏ ਮੈਂ , ਗੁਰਪ੍ਰੀਤ ਹੀਰਾ , ਮੁੰਬਈ ਤੋਂ ਆਏ ਨੌਜਵਾਨ ਸਮੀਰ ਗੁਪਤਾ ਅਤੇ ਰਾਧੇ ਸ਼ਾਮ ਨੇ ਸਭ ਤੋਂ ਪਹਿਲਾਂ ਚੰਦਰਖਾਨੀ ਦੀ ਸਭ
ਤੋਂ ਉੱਚੀ ਚੋਟੀ ਨੂੰ ਛੋਹਿਆ । ਸਿਖਰ ਪਹੁੰਚ ਕੇ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਅਸੀਂ ਸਿਖਰ ਤੇ
ਯਾਦਗਾਰੀ ਤਸਵੀਰਾਂ ਲਈਆਂ ਅਤੇ ਖੁਸ਼ੀ ਵਿੱਚ ਪੰਜਾਬੀ ਗੀਤਾ 'ਤੇ ਭੰਗੜੇ ਪਾਏ । ਹੌਲੀ ਹੌਲੀ ਸਾਰੇ ਪਹੁੰਚਣ ਵਾਲੇ ਟਰੈਕਰ ਇਨ੍ਹਾਂ ਸਾਂਝੇ ਜਸ਼ਨਾਂ ਵਿੱਚ
ਸ਼ਾਮਲ ਹੁੰਦੇ ਰਹੇ । ਇੱਥੇ ਅਸੀਂ ਲੱਗਪਗ ਦੋ ਘੰਦੇ ਬਿਤਾਏ । ਖਹਿ ਖਹਿ ਕੇ ਲੰਘਦੇ ਬੱਦਲ , ਚੋਟੀ ਤੋਂ ਨਵਿਆਣ ਵੱਲ ਅਤੇ ਹੋਰ ਚੋਟੀਆਂ ਦੇ ਦ੍ਰਿਸ਼ ਬੇਹੱਦ ਖੁਬਸੂਰਤ ਸਨ । ਚੰਦਰਖਾਨੀ ਪਾਸ
ਨੂੰ ਸਰ ਕਰਨ ਦੀ ਖੁਸ਼ੀ ਦੇ ਨਾਲ ਨਾਲ ਟਰੈਕਰ ਸਾਥੀਆਂ ਨੂੰ ਇਕ ਗੱਲ ਦੀ ਮਾਯੂਸੀ ਵੀ ਸੀ ਕਿ ਦੱਰੇ
ਉੱਤੋਂ ਬਰਫ ਪੰਘਰ ਚੁੱਕੀ ਸੀ ਅਤੇ ਕੁਝ ਥਾਵਾਂ ਤੇ ਮਾੜੀ ਮੋਟੀ ਬਰਫ ਦੇ ਹੀ ਦਰਸ਼ਨ ਹੋਏ । ਸਭ ਧਰਤੀ
ਦੇ ਵਧਦੇ ਤਾਪ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ । ਗਾਈਡਾਂ ਵਿਸਲ ਨਾਲ
ਸਭ ਨੇ ਫਿਰ ਸਿਖਰ ਦੇ ਨਾਲ ਨਾਲ ਅੱਗੇ ਵਧਣਾ ਸ਼ੁਰੂ ਕੀਤਾ ਕਿਉਂਕਿ ਇੱਥੇ ਮੌਸਮ ਪਲ ਪਲ ਬਦਲਦਾ
ਰਹਿੰਦਾ ਹੈ । ਇਸ ਤਰ੍ਹਾਂ ਚੰਦਰਖਾਨੀ ਦੱਰੇ ਨੂੰ ਪਾਰ ਕਰਦਿਆਂ ਅਸੀਂ ਹੇਠਾਂ ਵੱਲ ਉਤਰਾਈ ਸ਼ੁਰੂ ਕਰ
ਦਿੱਤੀ । ਅੱਜ ਤਿੱਖੀ ਉਤਰਾਈ ਤੋਂ ਬਾਅਦ ਸਾਡਾ ਅੰਤਿਮ ਪੜਾਅ ਨਯਾ ਟੱਪਰੂ ਸੀ । ਤਕਰੀਬਨ ਸੱਤ
ਕਿਲੋਮੀਟਰ ਉਤਰਾਈ ਤੋਂ ਬਾਅਦ ਅਸੀਂ ਆਪਣੇ ਰਾਤਰੀ ਕੈਂਪ ਪੁੱਜ ਗਏ । ਅਗਲੀ ਸਵੇਰ ਨਯਾ ਟਪਰੂ ਤੋਂ
ਫੇਰ ਤਿੱਖੀ ਉਤਰਾਈ ਵਾਲਾ ਲੰਾ ਰਾਹ ਸੀ ਸਵੇਰੇ ਨੌ ਵਜੇ ਚੱਲ ਅਸੀਂ ਬਾਅਦ ਦੁਪਹਿਰ ਇੱਕ ਵਜੇ ਦੇ
ਕਰੀਬ ਰਮਸੂ ਨਾਮੀਂ ਪਿੰਡ ਪਹੁੰਚ ਗਏ । ਇੱਥੋਂ ਸੜਕੀ ਰਸਤੇ ਰਾਹੀਂ ਟੈਕਸੀ ਲੈ ਵਾਇਆ ਨੱਗਰ ਤਿੰਨ
ਕੁ ਵਜੇ ਅਸੀਂ ਬੇਸ ਕੈਂਪ ਪੰਦਰਾਂ ਮੀਲ ਆ ਪੁੱਜੇ । ਉਂਝ ਨੱਗਰ ਵਿਖੇ ਲੱਕੜ ਦਾ ਕਿਲਾ ਅਤੇ ਰਿਉਰਿਚ
ਆਰਟ ਗੈਲਰੀ ਵੀ ਹੈ , ਪਰ ਅਸੀਂ ਪਹਿਲਾਂ ਇਨ੍ਹਾਂ ਥਾਵਾਂ ਤੇ ਆ ਚੁੱਕੇ ਹੋਣ ਕਾਰਨ
ਇੱਥੇ ਰੁਕਣ ਦੀ ਲੋੜ ਨਾ ਸਮਝੀ । ਬੇਸ ਕੈਂਪ ਆ ਕੇ ਇਸ਼ਨਾਨ ਕੀਤਾ ਅਤੇ ਕੱਪੜੇ ਤਬਦੀਲ ਕੀਤੇ । ਆਪਣਾ
ਜਾਰੀ ਕਰਵਾਇਆ ਬੈਗ ਆਦਿ ਜਮ੍ਹਾਂ ਕਰਵਾਉਣ ਤੋਂ ਬਾਅਦ ਅਸੀਂ ਆਪਣੇ ਸਰਟੀਫਿਕੇਟ ਆਦਿ ਹਾਸਲ ਕਰ
ਮਨਾਲੀ ਨੂੰ ਚਾਲੇ ਪਾ ਦਿੱਤੇ । ਉੱਥੋਂ ਸ਼ਾਮੀਂ ਸੱਤ ਵਜੇ ਚੰਡੀਗੜ੍ਹ ਨੂੰ ਬੱਸ ਬੁੱਕ ਸੀ । ਰਾਹ
ਵਿੱਚ ਹੀ ਅਗਲੇ ਸਾਲ ਕੀਤੀ ਜਾਣ ਵਾਲੀ ਟਰੈਕਿੰਗ ਦੀ ਯੋਜਨਾਬੰਦੀ ਕਰ ਲਈ ।
Saturday, September 1, 2018
ਮੰਡੀ ਨੇੜੇ ਪਰਾਸ਼ਰ ਝੀਲ ਦੀ ਦੋ ਦਿਨਾਂ ਟਰੈਕਿੰਗ
ਬੀਤੇ ਹਫਤੇ ਦੇ ਆਖਰੀ ਤਿੰਨ ਦਿਨ ਸਾਡੇ ਰੋਪੜ ਟਰੈਕਿੰਗ ਵੱਲੋਂ ਉਲੀਕੇ ਪ੍ਰੋਗ੍ਰਾਮ ਅਨੁਸਾਰ ਮੈਂ ਆਪਣੇ ਦੋਸਤ ਗੁਰਪ੍ਰੀਤ ਸਿੰਘ ਹੀਰਾ ਪਰਾਸ਼ਰ ਝੀਲ ( ਨੇੜੇ ਮੰਡੀ ) ਦੀ ਦੋ ਦਿਨਾਂ ਟਰੈਕਿੰਗ ਲਈ ਯੂਥ ਹੋਸਟਲ ਰੂਪਨਗਰ ਤੋਂ ਨੈਸ਼ਨਲ ਯੂਥ ਐਵਾਰਡੀ ਯਸ਼ਵੰਤ ਬੱਸੀ , ਸਤਪਾਲ ਸੱਤੀ ਅਤੇ ਇਸ ਇਸ ਪ੍ਰੋਗ੍ਰਾਮ ਦੇ ਮੁੱਖ ਕਰਤਾ ਧਰਤਾ ਸ਼ਿਵ ਕੁਮਾਰ ਐਲ ਆਈ ਸੀ ਡਿਵੈਲਮੈਂਟ ਅਫਸਰ ਦੀ ਅਗਵਾਈ ਵਿੱਚ ਟੈਂਪੂ ਟਰੈਵਲਰ ਰਾਹੀਂ ਰਵਾਨਾ ਹੋ ਚੱਲ ਪਏ । ਕੀਰਤਪੁਰ ਸਾਹਿਬ ਲੰਘਦੀ ਸਾਰ ਗੱਡੀ ਦੇ ਡਰਾਇਵਰ ਕੋਲ ਬੈਠੇ ਅਮਰਜੀਤ ਪੰਜੋਲੀ ਅਤੇ ਗੁਰਬਚਨ ਸਿੰਘ ਸੋਢੀ ਨੇ ਐਸੀ ਸਟੇਜ ਸੰਭਾਲੀ ਕਿ ਮੰਡੀ ਤੱਕ ਦਾ ਚਾਰ ਘੰਟਿਆਂ ਦਾ ਸਫਰ ਕਦੋਂ ਬੀਤ ਗਿਆ ਪਤਾ ਹੀ ਨਾ ਚੱਲਿਆ । ਰਾਤ ਨੂੰ ਸਾਡੀ ਠਹਿਰ ਮੰਡੀ ਗੁਰਦੁਆਰਾ ਸਾਹਿਬ ਵਿਖੇ ਸੀ । ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਸਮਾਨ ਟਿਕਾ ਅਸੀਂ ਪਹਿਲਾਂ ਮੱਥਾ ਟੇਕਿਆ ਅਤੇ ਦਸਮੇਸ਼ ਪਿਤਾ ਨਾ ਸਬੰਧਿਤ ਪਲੰਘ , ਬੰਦੂਕ , ਰਬਾਬ ਆਦਿ ਦੇ ਦਰਸ਼ਨ ਕੀਤੇ । ਲੰਗਰ ਛਕ ਅਸੀਂ ਮੰਡੀ ਸ਼ਹਿਰ ਘੁੰਮਣ ਨਿਕਲ ਤੁਰੇ । ਇਸ ਪਹਾੜੀ ਸ਼ਹਿਰ ਦੇ ਕੇਂਦਰ ਵਿੱਚ ਬਣੇ ਇੱਕ ਵੱਡ ਆਕਾਰੀ ਪਾਰਕ ਨੇ ਸਾਨੂੰ ਹੈਰਾਨ ਕੀਤਾ ਕਿ ਪਹਾੜੀ ਸ਼ਹਿਰ ਵਿੱਚ ਵੀ ਐਨਾ ਵੱਡਾ ਪਾਰਕ ਹੋ ਸਕਦਾ ਹੈ । ਰਾਤ ਗੁਰਦੁਆਰਾ ਸਾਹਿਬ ਵਿਖੇ ਗੁਜ਼ਾਰ ਸਵੇਰੇ ਤੜਕੇ ਕੁੱਲੂ - ਮਨਾਲੀ ਸੜਕ ਤੇ ਸਥਿਤ ਕਸਬੇ ਓਟ ਵੱਲ ਚੱਲ ਪਏ । ਔਟ ਦੇ ਨੇੜੇ ਹੀ ਪਨਾਰਸਾ ਨਾਮੀਂ ਪਿੰਡ ਵਿੱਚ ਉਸ ਨਿੱਜੀ ਐਡਵੈਂਚਰ ਕੰਪਨੀ ਦਾ ਬੇਸ ਕੈਂਪ ਸੀ , ਜਿਸ ਰਾਹੀਂ ਅਸੀਂ ਇਹ ਟਰੈਕਿੰਗ ਮੁਕੰਮਲ ਕਰਨੀ ਸੀ । ਬੇਸ ਕੈਂਪ ਵਿਖੇ ਹਾਜ਼ਰੀ ਖਾਣ ਤੋਂ ਬਾਅਦ ਆਪਣਾ ਵਾਧੂ ਸਮਾਨ ਟਿਕਾ ਤੇ ਕੇਵਲ ਜਰੂਰਤ ਜੋਗਾ ਅਤਿ ਜਰੂਰੀ ਸਮਾਨ ਲੈ ਇੱਥੋਂ ਜੀਪਾਂ ਰਾਹੀਂ ਇਥੋਂ ਵੀਹ ਕਿਲੋਮੀਟਰ ਦੂਰ ਪਿੰਡ ਜਵਾਲਾਪੁਰ ਪਹੁੰਚਾਇਆ ਜਾਣਾ ਸੀ , ਜਿੱਥੋਂ ਨੌ ਕਿਲੋਮੀਟਰ ਲੰਮੀ ਟਰੈਕਿੰਗ ਸ਼ੁਰੂ ਹੋਣੀ ਸੀ । ਕਰੀਬ 12 ਵਜੇ ਅਸੀਂ ਟਰੈਕਿੰਗ ਸ਼ੁਰੂ ਕਰ ਦਿੱਤੀ । ਸਾਡੇ ਗਾਈਡ ਸੁਨੀਲ ਠਾਕੁਰ ਨੇ ਦੱਸਿਆ ਕਿ ਇੱਕ ਦਿਨ ਦੇ ਇਸ ਟਰੈਕ ਦੌਰਾਨ ਅਸੀਂ ਸਫਰ ਤਾਂ ਭਾਵੇਂ ਨੌ ਕਿਲੋਮੀਟਰ ਦੇ ਕਰੀਬ ਕਰਨਾ ਸੀ , ਪਰ ਡਾਢੇ ਚਾਰ ਹਜ਼ਾਰ ਫੁੱਟ ਦੀ ਉਚਾਈ ਤੋਂ ਸਿੱਧਾ ਨੌ ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਪਰਾਸ਼ਰ ਝੀਲ ਪੁੱਜਣਾ ਸੀ । ਸਾਡਾ ਸਾਰਾ ਰਸਤਾ ਇੱਕ ਪਹਾੜੀ ਨਾਲੇ ਦੇ ਨਾਲ ਨਾਲ ਸੀ ਅਤੇ ਬਹੁਤਾ ਰਸਤਾ ਪਥਰੀਲਾ ਹੋਣ ਕਾਰਨ ਚੁਣੌਤੀ ਅਤੇ ਰੁਮਾਂਚ ਭਰਪੂਰ ਸੀ । ਨਾਲ ਬਾਲ ਚੱਲਦਾ ਪਹਾੜੀ ਨਾਲਾ ਜੋ ਕਦੇ ਝਰਨੇ ਦਾ ਰੂਪ ਧਾਰਨ ਕਰ ਲੈਂਦਾ ਹੈ ਤਾਜਗੀ ਬਖਸ਼ਦਾ ਹੈ । ਇਸ ਟਰੈਕ ਦੇ ਅਜੇ ਬਹੁਤਾ ਪ੍ਰਸਿੱਧ ਨਾ ਹੋਣ ਕਾਰਨ ਕੋਈ ਭੀੜ ਨਹੀਂ ਸਿਰਫ ਕਾਇਨਾਤੀ ਕੁਦਰਤ ਦਾ ਤਲਿੱਸਮ ਹੈ । ਪਰ ਉਸ ਦਿਨ ਵਿਸਾਖੀ ਦਾ ਦਿਨ ਹੋਣ ਕਾਰਨ ਬਹੁਤੇ ਸਥਾਨਕ ਲੋਕ ਪਰਾਸ਼ਰ ਅਤੇ ਉਸਤੋਂ ਵੀ ਉਚਾਈ ਤੇ ਬਣੇ ਮਾਤਾ ਦੇ ਮੰਦਰ ਦੇ ਦਰਸ਼ਨ ਕਰਕੇ ਆਉਂਦੇ ਮਿਲੇ । ਕੁਝ ਦਾ ਕਹਿਣਾ ਸੀ ਕਿ ਪਰਾਸ਼ਰ ਜਾਣ ਲਈ ਇੱਕ ਕੱਚਾ ਰਸਤਾ ਵੀ ਹੈ , ਸੋ ਅਸੀਂ ਜੀਪ ਰਾਹੀਂ ਉੱਥੇ ਪਹੁੰਚ ਸਕਦੇ ਸੀ , ਪਰ ਜਦੋਂ ਅਸੀਂ ਆਪਣਾ ਮਮਤਵ ਦੱਸਿਆ ਤਾਂ ਉਹ ਖੁਸ਼ ਵੀ ਹੋਏ ਤੇ ਹੈਰਾਨ ਵੀ । ਕੁਝ ਔਰਤਾਂ ਅਤੇ ਲੜਕੀਆਂ ਪਥਰੀਲੇ ਰਸਤੇ ਤੇ ਨੰਗੇ ਪੈਰੀਂ ਆਉਂਦੀਆਂ ਮਿਲੀਆਂ । ਅਜਿਹੀ ਤਾਕਤ ਕੇਵਲ ਸ਼ਰਧਾ ਹੀ ਪੈਦਾ ਕਰ ਸਕਦੀ ਹੈ । ਸਾਡੇ ਟਰੈਕਿੰਗ ਗਰੁੱਪ ਨਾਲ ਸਾਡੇ ਪੰਦਰਾਂ ਮੈਂਬਰੀ ਟੋਲੇ ਤੋਂ ਇਲਾਵਾ ਇੱਕ ਬੰਗਾਲੀ ਦੰਪਤੀ ਜੌਏ ਸੇਨ ਅਤੇ ਸਤਾਬਦੀ ਵੀ ਸ਼ਾਮਲ ਸਨ । ਸ਼ੁਰੂਆਤੀ ਦੌਰ ਵਿੱਚ ਹੀ ਉਹ ਸਾਡੇ ਤੋਂ ਕਾਫੀ ਪਿਛਾਂਹ ਰਹਿ ਗਏ ਅਤੇ ਸਾਰੇ ਕੁਝ ਪੈਂਡਾ ਪਾਰ ਕਰਨ ਤੋਂ ਬਾਅਦ ਹਾਸਾ ਠੱਠਾ ਕਰਦੇ ਉਨ•ਾਂ ਦੀ ਉਡੀਕ ਕਰਦੇ ਰਹਿੰਦੇ । ਰਸਤੇ ਦਾ ਅੱਧ ਪਾਰ ਕਰਨ ਤੋਂ ਬਾਅਦ ਲੱਗਪਗ ਸਿੱਧੀ ਚੜ•ਾਈ ਨੇ ਸਾਡਾ ਸਵਾਗਤ ਕੀਤਾ । ਸਾਡੇ ਗਰੁੱਪ ਦੇ ਤਕਰੀਬਨ ਸਾਰੇ ਮੈਂਬਰਾਂ ਨੇ ਪਹਿਲਾਂ ਹੀ ਕਈ ਕਈ ਟਰੈਕਿੰਗਾਂ ਕੀਤੀਆਂ ਹੋਈਆਂ ਸਨ , ਸੋ ਸਾਨੂੰ ਕੋਈ ਖਾਸ ਸਮੱਸਿਆ ਨਹੀਂ ਹੋਈ , ਪਰ ਬੰਗਾਲੀ ਜੋੜੇ ਦਾ ਮੰਦਾ ਹਾਲ ਸੀ । ਸੋ ਅਸੀਂ ਉਨ•ਾਂ ਨੂੰ ਗਾਈਡ ਦੇ ਨਾਲ ਛੱਡ ਅੱਗੇ ਵਧਣ ਦਾ ਫੈਸਲਾ ਲਿਆ ਤੇ ਤਕਰੀਬਨ ਚਾਰ ਕੁ ਵਜੇ ਪਰਾਸ਼ਰ ਲੇਕ ਨੇੜੇ ਬਣੇ ਰਾਤਰੀ ਕੈਂਪ ਕੋਲ ਜਾ ਪੁੱਜੇ । ਬੰਗਾਲੀ ਜੋੜਾ ਕਾਫੀ ਦੇਰ ਬਾਅਦ ਪੁੱਜਾ ਅਤੇ ਜੋਏ ਸੇਨ ਨੇ ਐਲਾਨ ਕਰ ਦਿੱਤਾ ਕਿ ਉਹ ਸਵੇਰੇ ਹੇਠ ਜਾਣ ਵੇਲੇ ਗੱਡੀ ਕਰ ਲੈਣਗੇ । ਕਰੀਬ ਨੌ ਹਜ਼ਾਰ ਫੁੱਟ ਦੀ ਉਚਾਈ ਤੇ ਧੌਲਾਧਾਰ ਪਹਾੜਾਂ ਵਿਚਾਲੇ ਬਣੀ ਪਰਾਸ਼ਰ ਝੀਲ ਜਨਵਰੀ ਤੋਂ ਅੱਧ ਫਰਵਰੀ ਤੱਕ ਬਰਫ ਨਾਲ ਜੰਮੀ ਰਹਿੰਦੀ ਹੈ । ਇਸ ਦੇ ਕੰਢੇ ਤੇ ਪਰਾਸ਼ਰ ਰਿਸ਼ੀ ਦਾ ਲੱਕੜ ਦਾ ਮੰਦਰ ਬਣਿਆਂ ਹੋਇਆ ਹੈ । ਜਿਸਨੂੰ ਮੰਡੀ ਦੇ ਰਾਜੇ ਭਾਗਸੈਨ ਨੇ 14 ਵੀਂ ਸਦੀ ਵਿੱਚ ਲੱਕੜ ਅਤੇ ਪੱਥਰ ਦੀ ਵਰਤੋਂ ਨਾਲ ਪੈਗੋਡਾ ਸ਼ੈਲੀ ਵਿੱਚ ਬਣਵਾਇਆ ਸੀ । ਇੱਕ ਮਿਥਿਹਾਸਕ ਕਥਾ ਅਨੁਸਾਰ ਇਸ ਝੀਲ ਨੂੰ ਪਾਂਡਵਾਂ ਨੇ ਬਣਾਇਆ ਸੀ । ਪਾਂਡਵਾਂ ਚੋਂ ਸਭ ਤੋਂ ਸ਼ਕਤੀਸ਼ਾਲੀ ਭੀਮ ਨੇ ਪਹਾੜ ਤੇ ਆਪਣੀ ਕੂਹਣੀ ਅਤੇ ਆਪਣੇ ਗੋਡੇ ਦੇ ਜ਼ੋਰ ਨਾਲ ਪਹਾੜ ਨੂੰ ਹੇਠਾਂ ਨੂੰ ਧੱਕ ਦਿਤਾ ਤਾਂ ਇਹ ਝੀਲ ਹੋਂਦ ਵਿੱਚ ਆਈ । ਇਲਾਕਾਈ ਲੋਕ ਇਸ ਝੀਲ ਦੀ ਡੁੰਘਾਈ ਸਬੰਧੀ ਕਹਿੰਦੇ ਹਨ ਕਿ ਇਸ ਨੂੰ ਮਿਣਿਆਂ ਨਹੀਂ ਜਾ ਸਕਦਾ । ਇਸ ਝੀਲ ਵਿੱਚ ਤੈਰਦਾ ਇੱਕ ਗੋਲਾਕਾਰ ਟਾਪੂ ਇਸ ਦੀ ਹੋਰ ਵਿਸ਼ੇਸ਼ਤਾ ਹੈ , ਜੋ ਪਾਣੀ ਵਧਣ ਤੇ ਹਵਾ ਰੇ ਰੁੱਖ ਨਾਲ ਆਪਣੀ ਜਗ•ਾ ਬਦਲਦਾ ਰਹਿੰਦਾ ਹੈ । ਝੀਲ ਦੀ ਪਰਿਕਰਮਾਂ ਕਰਦਿਆਂ ਹਨੇਰਾ ਹੋਣ ਲੱਗਾ ਤੇ ਅਸੀਂ ਰਾਤ ਦਾ ਖਾਣਾ ਖਾ ਆਪੋ ਆਪਣੇ ਟੈਂਟਾਂ ਵਿੱਚ ਜਾ ਸਲੀਪਿੰਗ ਬੈਗਾਂ ਵਿੱਚ ਜਾ ਵੜੇ । ਇੱਥੇ ਰਾਤ ਦਾ ਤਾਮਪਾਨ ਦਸ ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ ਅਤੇ ਜੇਕਰ ਮੀਂਹ ਜਾਂ ਹੋਰ ਉੱਚ ਪਹਾੜੀ ਖੇਤਰਾਂ ਵਿੱਚ ਬਰਫ ਪੈ ਜਾਵੇ ਤਾਂ ਪੰਜ ਡਿਗਰੀ ਤੋਂ ਵੀ ਹੇਠਾਂ ਚਲਾ ਜਾਂਦਾ ਹੈ । ਸੋ ਗਰਮ ਕੱਪੜੇ ਕੋਲ ਹੋਣੇ ਲਾਜ਼ਮੀ ਹਨ । ਖੈਰ ਰਾਤ ਬੀਤਣ ਤੇ ਸਵੇਰੇ ਮੂੰਹ ਹਨੇਰੇ ਜਦੋਂ ਟੈਂਟ ਚੋ ਬਾਹਰ ਨਿਕਲੇ ਤਾਂ ਸਾਹਵੇਂ ਬਰਫੀਲੀਆਂ ਚੋਟੀਆਂ ਦਾ ਦਿਲਕਸ਼ ਨਜ਼ਾਰਾ ਸਾਹਮਣੇ ਸੀ । ਜਿਉਂ ਜਿਉਂ ਸੂਰਜ ਉਦੈ ਹੁੰਦਾ ਗਿਆ ਤਾਂ ਨਜ਼ਾਰਾ ਹੋਰ ਖੂਬਸੂਰਤ ਹੋ ਗਿਆ । ਵੈਸੇ ਤਾਂ ਇੱਥੇ ਜੰਗਲਾਤ ਵਿਭਾਗ ਅਤੇ ਪੀ ਡਬਲਊ ਡੀ ਦੇ ਰੈਸਟ ਹਾਊਸ ਵੀ ਹਨ , ਪਰ ਟੈਂਟਾਂ ਵਿੱਚ ਰਾਤ ਕੱਟਣ ਦਾ ਸੁਆਦ ਹੀ ਕੁਝ ਹੋਰ ਹੈ । ਸਵੇਰੇ ਮੂੰਹ ਹੱਥ ਧੋ ਚਾਹ ਛਕ ਘੰਟੇ ਕੁ ਲਏ ਦਿਲਕਸ਼ ਨਜ਼ਾਰੇ ਠੰਢੀ ਠਾਰ ਹਾਵਾ ਨਾਲ ਆਪਣੇ ਅੰਦਰ ਸਮੋ , ਪਰਾਊਂਠੇ ਛਕ ਦੁਬਾਰਾ ਹੇਠਾਂ ਨੂੰ ਉਤਰਨ ਦੀ ਤਿਆਰੀ ਕਰ ਲਈ ਕਿਉਂਕਿ ਸਾਰਿਆਂ ਦੇ ਨੌਕਰੀ ਪੇਸ਼ਾ ਹੋਣ ਕਾਰਨ ਅਗਲੇ ਦਿਨ ਸਭ ਨੇ ਡਿਊਟੀ ਤੇ ਹਾਜ਼ਰ ਹੋਣਾ ਸੀ । ਸੋ ਬੰਗਾਲੀ ਜੋੜੇ ਤੋਂ ਵਿਦਾ ਲੈ ਅਸੀਂ ਵਾਪਸ ਹੇਠਾਂ ਵੱਲ ਨੂੰ ਚੱਲ ਪਏ । ਤਕਰੀਬਨ ਗਿਆਰਾਂ ਵਜੇ ਜਵਾਲਾਪੁਰ ਪੁੱਜੇ ਤਾਂ ਬੇਸ ਕੈਂਪ ਲਿਜਾਣ ਵਾਲੀਆਂ ਗੱਡੀਆਂ ਸਾਡਾ ਇੰਤਜਾਰ ਕਰ ਰਹੀਆਂ ਸਨ । ਬੇਸ ਕੈਂਪ ਪੁੱਜ ਨਹਾ ਧੋ ਦੁਪਹਿਰ ਦਾ ਖਾਣਾ ਖਾ ਅਸੀਂ ਰੋਪੜ ਨੂੰ ਚੱਲ ਪਏ ਅਤੇ ਨੌਂ ਵਜੇ ਦੇ ਕਰੀਬ ਯੂਥ ਹੋਸਟਲ ਰੂਪਨਗਰ ਪੁੱਜ ਆਪਣੇ ਘਰ ਦਾ ਰਾਹ ਲਿਆ । ਪਰ ਦੋ ਦਿਨਾਂ ਦੀ ਇਹ ਪਰਾਸ਼ਰ ਟਰੈਕਿੰਗ ਚਿਰਾਂ ਤੱਕ ਇੱਕ ਖੁਸ਼ਗਵਾਰ ਯਾਦ ਬਣੀ ਰਹੇਗੀ ।
Tuesday, July 17, 2018
ਟਰੈਕਿੰਗ ਦਾ ਸਵਰਗ : ਸਰਪਾਸ
ਪਿਛਲੇ ਕੁਝ ਸਾਲਾਂ ਤੋਂ ਯੂਥ ਹੋਸਟਲਜ਼ ਆਫ ਇੰਡੀਆ ਦੇ ਟਰੈਕਿੰਗ ਪ੍ਰੋਗ੍ਰਾਮ ਦਾ ਹਿੱਸਾ ਬਣਦਿਆਂ ਇਸ ਸਿਹਤਮੰਦ ਰੁਝਾਨ ਅਧੀਨ ਕੁਦਰਤ ਦੇ ਅਣਛੋਹੇ ਰੂਪ ਦੇਖਣ ਦਾ ਮੌਕਾ ਹੰਪਤਾ ਸਰਕੂਲਰ ਅਤੇ ਚੰਦਰਖਾਨੀ ਪਾਸ ਸਰ ਕਰਦਿਆਂ ਮਿਲਿਆ । ਇਸੇ ਦੌਰਾਨ ਮਨ ਵਿੱਚ ਟਰੈਕਰਾਂ ਦੇ ਸਵਰਗ ਸਰਪਾਸ ਦੱਰ੍ਹੇ ਨੂੰ ਸਰ ਕਰਨ ਦੀ ਇੱਛਾ ਵੀ ਪ੍ਰਬਲ ਹੋਈ । ਪਰ ਸਮੱਸਿਆ ਇਹ ਸੀ ਯੂਥ ਹੋਸਟਲ ਐਸੋਸੀਏਸ਼ਨ ਜਦ ਵੀ ਇਸ ਪ੍ਰੋਗ੍ਰਾਂਮ ਦਾ ਐਲਾਨ ਕਰਦਾ ਤਾਂ ਨਿਰਧਾਰਤ ਸੀਟਾਂ ਕੁਝ ਦਿਨਾਂ ਤੇ ਕਈ ਵਾਰੀ ਕੁਝ ਘੰਟਿਆਂ ਵਿੱਚ ਹੀ ਭਰ ਜਾਂਦੀਆਂ । ਪਰ ਇਸ ਵਾਰ ਮੈਂ ਅਤੇ ਮੇਰੇ ਸਾਥੀ ਗੁਰਪ੍ਰੀਤ ਹੀਰਾ ਨੇ ਮਨ ਵਿੱਚ ਪੱਕਾ ਤਹੱਈਆ ਕਰ ਲਿਆ ਕਿ ਇਸ ਵਾਰ ਸਰਪਾਸ ਟਰੈਕਿੰਗ ਦਾ ਹਿੱਸਾ ਜਰੂਰ ਹੀ ਬਣਨਾ ਹੈ । ਸੋ ਅਸੀਂ ਅਕਤੂਬਰ ਮਹੀਨੇ ਤੋਂ ਹੀ ਐਸੋਸੀਏਸ਼ਨ ਦੀ ਵੈੱਬਸਾਈਟ ਤੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਪ੍ਰੋਗ੍ਰਾਮ ਦਾ ਐਲਾਨ ਹੁੰਦੇ ਹੀ ਆਪਣੀ ਸੀਟ ਬੁੱਕ ਕਰ ਦਿੱਤੀ । ਵੈਸੇ ਸਰਪਾਸ ਦੀ ਟਰੈਕਿੰਗ ਇੱਕ ਮਈ ਤੋਂ ਸ਼ੁਰੂ ਹੋ ਜਾਂਦੀ ਹੈ , ਪਰ ਅਸੀਂ ਜੂਨ ਮਹੀਨੇ ਦੇ ਸ਼ੁਰੂਆਤੀ ਦਿਨ ਚੁਣੇ ਕਿਉਂਕਿ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ । ਉਂਝ ਜੇਕਰ ਕੋਈ ਸਰਕਾਰੀ ਕਰਮਚਾਰੀ ਕੰਮ ਦੇ ਦਿਨਾਂ ਵਿੱਚ ਵਾਈ ਐੱਚ ਏ ਆਈ ਦੇ ਟਰੈਕਿੰਗ ਪ੍ਰੋਗ੍ਰਾਮ ਵਿੱਚ ਭਾਗ ਲੈਂਦਾ ਹੈ ਤਾਂ ਉਹ ਕੇਂਦਰ ਸਰਕਾਰ ਦੇ ਪੱਤਰ ਅਨੁਸਾਰ ਵਿਸ਼ੇਸ਼ ਇਤਫਾਕੀਆ ਛੁੱਟੀ ਦਾ ਹੱਕਦਾਰ ਹੁੰਦਾ ਹੈ । ਮਿੱਥੇ ਪ੍ਰੋਗ੍ਰਾਮ ਅਨੁਸਾਰ ਅਨੁਸਾਰ ਅਸੀਂ ਤਿੰਨ ਜੂਨ ਨੂੰ ਮਨੀਕਰਨ ਨੇੜੇ ਕਸੋਲ ਵਿੱਚ ਸਰਪਾਸ ਦੇ ਬੇਸ ਕੈਂਪ ਵਿਖੇ ਹਾਜ਼ਰੀ ਜਾ ਦਿੱਤੀ । ਪਾਰਬਤੀ ਨਦੀ ਦੇ ਕੰਢੇ ਬਣੇ ਬੇਸ ਕੈਂਪ ਵਿੱਚ ਲੱਗੇ ਤੰਬੂਆਂ 'ਚ ਅਲਾਟ ਹੋਇਆ ਤੰਬੂ ਜਾ ਮੱਲਿਆ । ਨਿਰਧਾਰਤ ਪ੍ਰੋਗ੍ਰਾਮ ਅਨੁਸਾਰ ਰਜਿਟ੍ਰੇਸ਼ਨ ਤੋਂ ਅਗਲੇ ਦੋ ਦਿਨਾਂ ਵਿੱਚ ਟਰੈਕਰਾਂ ਨੂੰ ਕੁਦਰਤੀ ਅਨੁਕੂਲਣ ਅਤੇ ਮੁਢਲੇ ਅਭਿਆਸ ਕਰਵਾਉਣ ਦੇ ਨਾਲ ਨਾਲ ਟਰੈਕ ਵਿੱਚ ਦਰਪੇਸ਼ ਆਉਣ ਵਾਲੇ ਹਾਲਾਤਾਂ ਦੇ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਦੇ ਨਾਲ ਹੀ ਗਰੁੱਪ ਦੇ ਲੀਡਰ , ਉਪ ਲੀਡਰ ਅਤੇ ਵਾਤਾਵਰਨ ਆਗੂ ਦੀ ਚੋਣ ਕੀਤੀ ਜਾਂਦੀ ਹੈ ਤਾਂ ਜੋ ਅਨੁਸਾਸ਼ਨ ਅਤੇ ਸਾਫ ਸਫਾਈ ਬਰਕਰਾਰ ਰਹਿ ਸਕੇ । ਟਰੈਕਿੰਗ ਦੌਰਾਨ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਖਾਣੇ ਦਾ ਸਮਾਂ ਨਿਰਧਾਰਤ ਹੁੰਦਾ ਹੈ ਅਤੇ ਇਸ ਦਾ ਪਾਲਣ ਕਰਨ ਦਾ ਵੀ ਇੱਕ ਵੱਖਰਾ ਅਨੁਭਵ ਹੈ । ਸਾਡੇ ਗਰੁੱਪ ਵਿੱਚ ਮੈਡੀਕਲ ਕਾਲਜ ਬਿਦਰ ਦੇ ਤਿੰਨ ਡਾਕਟਰ , ਪ੍ਰਮਾਣੂ ਖੋਜ ਕੇਂਦਰ ਮੁੰਬਈ ਸਮੇਤ ਅਨੇਕਾਂ ਸਰਕਾਰੀ ਤੇ ਨਿੱਜੀ ਅਦਾਰਿਆਂ ਦੇ ਕਰਮਚਾਰੀ / ਅਧਿਕਾਰੀ ਅਤੇ ਵਿਦਿਆਰਥੀ ਸ਼ਾਮਲ ਸਨ । ਸਭ ਤੋਂ ਛੋਟਾ ਮੈਂਗਲੁਰੂ ਤੋਂ ਆਇਆ ਪੰਦਰਾਂ ਸਾਲਾ ਸ਼ਿਖਰ ਅਤੇ ਸਭ ਤੋਂ ਵੱਡੇ ਮੁੰਬਈ ਤੋਂ ਆਏ ਸਤਾਹਟ ਸਾਲਾ ਰਮਨ ਭਾਈ । ਸਾਡੇ ਅਸਲੀ ਟਰੈਕ ਦੀ ਸ਼ੁਰੂਆਤ ਛੇ ਜੂਨ ਨੂੰ ਹੋਈ । ਪਹਿਲੇ ਦਿਨ ਸਾਡਾ ਰਾਤ ਦਾ ਪੜਾਅ ਕਸੋਲ ਤੋਂ ਅੱਠ ਕਿਲੋਮੀਟਰ ਦੂਰ ਇੱਕ ਪਹਾੜੀ ਪਿੰਡ ਗ੍ਰਹਿਣ ਦੇ ਨੇੜੇ ਸੀ । ਆਪਣੇ ਗਰੁੱਪ ਦੇ ਗਾਈਡਾਂ ਰਾਮ ਪ੍ਰਕਾਸ਼ ਤੇ ਦੇਵੀ ਸਿੰਘ ਜੋ ਕਿ ਗ੍ਰਹਿਣ ਦੇ ਹੀ ਰਹਿਣ ਵਾਲੇ ਸਨ , ਨਾਲ ਅਸੀਂ ਚਾਲੇ ਪਾ ਦਿੱਤੇ । ਪਹਿਲੇ ਦੋ ਕਿਲੋਮੀਟਰ ਦੇ ਕੱਚੇ ਪਹੇ ਵਰੇਗੇ ਰਸਤੇ ਤੋਂ ਬਾਅਦ ਲਗਾਤਾਰ ਤਿੱਖੀ ਚੜ੍ਹਾਈ ਸੀ । ਚਾਰ ਕੁ ਵਜੇ ਅਸੀਂ ਗ੍ਰਹਿਣ ਜਾ ਪੁੱਜੇ । ਗ੍ਰਹਿਣ ਇੱਕ ਰਵਾਇਤੀ ਪਹਾੜੀ ਪਿੰਡ ਹੈ । ਬਿਜਲੀ ਅਤੇ ਡਿਸ਼ ਐਨਟੀਨਾਂ ਤਾਂ ਇੱਥੇ ਪਹੁੰਚ ਗਏ ਹਨ , ਪਰ ਆਉਣ ਜਾਣ ਦਾ ਰਸਤਾ ਪਗਡੰਡੀ ਹੀ ਹੈ । ਮੋਬਾਇਲ ਦੀ ਰੇਂਜ ਵੀ ਇੱਥੇ ਆ ਕੇ ਦਮ ਤੋੜ ਜਾਂਦੀ ਹੈ । ਸਾਡੇ ਕੈਂਪ ਲੀਡਰ ਨੇ ਦੱਸਿਆ ਕਿ ਮੋਬਾਇਲ ਰੇਂਜ ਹੁਣ ਚਾਰ ਦਿਨ ਬਾਅਦ ਸਭ ਤੋਂ ਸਿਖਰਲੇ ਕੈਂਪ ਨਗਾਰੂ ਜਾ ਕੇ ਹੀ ਮਿਲੇਗੀ । ਗ੍ਰਹਿਣ ਕੈਂਪ ਦੇ ਨੇੜੇ ਹੀ ਨਿੱਜੀ ਰੈਸਟ ਹਾਊਸ ਹਨ , ਜਿੱਥੇ ਪੰਜਾਹ ਰੁਪਏ ਖਰਚ ਕੇ ਨਹਾਇਆ ਜਾ ਸਕਦਾ ਹੈ , ਨਹੀਂ ਤਾਂ ਨਹਾਉਣ ਦਾ ਸਬੱਬ ਟਰੈਕ ਖਤਮ ਹੋਣ ਤੇ ਹੀ ਬਣਦਾ ਹੈ । ਖੈਰ ਅਗਲੀ ਸਵੇਰ ਅਸੀਂ ਆਪਣੇ ਅਗਲੇ ਉਚੇਰੇ ਕੈਂਪ ਪਦਰੀ ਵੱਲ ਚਾਲੇ ਪਾ ਦਿੱਤੇ । ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਸਮੁੱਚੇ ਟਰੈਕ ਵਿੱਚ ਹਰ ਘੰਦੇ ਦੋ ਘੰਟੇ ਦੇ ਸਫਰ ਬਾਅਦ ਕੋਈ ਨਾ ਕੋਈ ਪਹਾੜੀ ਝਰਨਾ ਜਰੂਰ ਮਿਲਦਾ ਹੈ ਜੋ ਕਿ ਸਾਰੀ ਥਕਾਵਟ ਲਾਹ ਦਿੰਦਾ ਹੈ । ਅਗਲਾ ਸਫਰ ਕੁਦਰਤੀ ਨਜ਼ਾਰਿਆਂ ਝਰਨਿਆਂ ਸੰਗ ਉਤਰਾਈ ਚੜ੍ਹਾਈ ਭਰਿਆ ਸੀ ਪਰ ਪਹਿਲੇ ਦਿਨ ਦੇ ਸਫਰ ਤੋਂ ਘੱਟ ਕਠਿਨ । ਸੋ ਅਸੀਂ ਕਾਫੀ ਦਿਨ ਖੜ੍ਹੇ ਹੀ ਪਦਰੀ ਜਾ ਪਹੁੰਚੇ । ਪਦਰੀ ਕੈਂਪ ਜੰਗਲ ਦੇ ਐਨ ਵਿਚਕਾਰ ਇੱਕ ਚਰਾਂਦ ਵਿੱਚ ਬਣਿਆਂ ਹੋਇਆ ਹੈ ਅਤੇ ਇਸ ਕੈਂਪ ਤੋਂ ਉੱਚੇ ਪਹਾੜਾਂ ਦਾ ਨਜ਼ਾਰਾ ਬੜਾ ਦਿਲਕਸ਼ ਦਿਖਾਈ ਦਿੰਦਾ ਹੈ । ਸੋ ਟਰੈਕਰਾਂ ਨੇ ਕਾਫੀ ਫੋਟੋਗ੍ਰਾਫੀ ਕੀਤੀ । ਸਾਡੇ ਕੈਂਪ ਲੀਡਰ ਨੇ ਦੱਸਿਆ ਕਿ ਸਾਡਾ ਅਗਲੇ ਦਿਨ ਦਾ ਸਫਰ ਜੋ ਕਿ ਮਿੰਥਾਚ ਨਾਂ ਦੇ ਕੈਂਪ ਤੱਕ ਸੀ , ਲੰਮਾ ਤੇ ਚੁਣੌਤੀਪੂਰਨ ਹੈ । ਉਨ੍ਹਾਂ ਮਜਾਕ ਵਿੱਚ ਇਹ ਵੀ ਦੱਸਿਆ ਕਿ ਜਿਹੜੇ ਟਰੈਕਰ ਮਿੰਥਾਚ ਪੁੱਜ ਗਿਆ , ਉਹ ਹਰ ਹੀਲੇ ਸਰਪਾਸ ਨੂੰ ਸਰ ਕਰ ਲਵੇਗਾ । ਅਗਲੇ ਦਿਨ ਸਖਤ ਤੇ ਜੋਖਮ ਭਰਪੂਰ ਚੜ੍ਹਾਈ ਵਾਲੇ ਤੇਰਾਂ ਕਿਲੋਮੀਟਰ ਦੇ ਸਫਰ ਨੇ ਟਰੈਕਰਾਂ ਦੀ ਖੂਬ ਪ੍ਰੀਖਿਆ ਲਈ । ਰਾਹ ਵਿੱਚ ਇੱਕ ਦੋ ਵਾਰ ਹਲਕੀ ਬਾਰਿਸ਼ ਵੀ ਹੋਈ ਜਿਸ ਕਾਰਨ ਚੀਕਣੀ ਪਹਾੜੀ ਮਿੱਟੀ ਤੇ ਚੱਲਣਾ ਹੋਰ ਵੀ ਔਖਾ ਤੇ ਰੋਮਾਂਚਕ ਲੱਗਿਆ । ਰਾਹ ਵਿੱਚ ਲੰਚ ਪੁਆਇੰਟ ਤੇ ਡੇਢ ਗੰਟੇ ਦੇ ਕਰੀਬ ਸਮਾਂ ਆਰਾਮ ਕੀਤਾ ਅਤੇ ਮਸਤੀ ਵੀ ਕੀਤੀ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਟਰੈਕਰਾਂ ਨੂੰ ਹਰ ਕੈਂਪ ਤੋਂ ਲੰਚ ਮਿਲਦਾ ਹੈ ਜੋ ਕਿ ਟਿਫਨਾਂ ਵਿੱਚ ਪੈਕ ਕਰਕੇ ਲਿਜਾਣਾ ਹੁੰਦਾ ਹੈ ਅਤੇ ਹਰੇਕ ਲੰਚ ਪੁਆਇੰਟ ਤੇ ਨੇੜਲੇ ਪਹਾੜੀ ਪਿੰਡ ਗ੍ਰਹਿਣ ਦੇ ਲੋਕ ਆਰਜੀ ਦੁਕਾਨ ਲਗਾ ਲੈਂਦੇ ਹਨ , ਜਿੱਥੋਂ ਚਾਹ , ਅੰਡੇ , ਮੈਗੀ ਆਦਿ ਮਿਲ ਜਾਂਦੇ ਹਨ । ਪਰ ਉਚਾਰੀ ਵਧਣ ਦੇ ਨਾਲ ਨਾਲ ਭਾਅ ਉੱਚੇ ਹੁੰਦੇ ਰਹਿੰਦੇ ਹਨ । ਸ਼ਾਮ ਨੂੰ ਚਾਰ ਵੱਜਦੇ ਤੱਕ ਅਸੀਂ ਮਿੰਥਾਚ ਪਹੁੰਚ ਗਏ । ਕੈਂਪ ਬੜਾ ਸੋਹਣਾ ਸੀ , ਪਰ ਕੈਂਪ ਲੀਡਰ ਨੇ ਸਾਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਕਿ ਰਾਤ ਨੂੰ ਬੈਗਾਂ ਵਿੱਚ ਖਾਣ ਪੀਣ ਦਾ ਸਮਾਨ ਨਾ ਰੱਖਿਆ ਜਾਵੇ ਕਿਉਂਕਿ ਪਹਾੜੀ ਚੂਹੇ ਬੈਗ ਕੁਤਰ ਦਿੰਦੇ ਹਨ । ਲਿਹਾਜ਼ਾ ਬਹੁਤਿਆਂ ਦਾ ਲੁਕਾ ਕੇ ਰੱਖਿਆ ਸਮਾਨ ਬਾਹਰ ਨਿਕਲ ਆਇਆ ਤੇ ਰੱਜਵੇਂ ਡਰਾਈ ਫਰੂਟ ਖਾਣ ਨੂੰ ਮਿਲੇ । ਅਗਲੇ ਦਿਨ ਸਾਡਾ ਸਫਰ ਸਭ ਤੋਂ ਉੱਚੇ ਪਹਾੜੀ ਕੈਂਪ ਨਗਾਰੂ ( ਉਚਾਈ 13000 ਫੁੱਟ ) ਤੱਕ ਸੀ । ਸਫਰ ਵੀ ਕੋਈ ਬਹੁਤਾ ਲੰਮਾਂ ਨਹੀਂ ਸੀ । ਨਗਾਰੂ ਕੈਂਪ ਸਾਹਮਣੇ ਖੜ੍ਹੇ ਉੱਚੇ ਪਹਾੜ ਤੇ ਨਜ਼ਰ ਆ ਰਿਹਾ ਸੀ । ਸਵੇਰੇ ਦਸ ਕੁ ਵਜੇ ਅਸੀਂ ਨਗਾਰੂ ਵੱਲ ਨੂੰ ਚੱਲ ਪਏ ਅਤੇ ਤਿੰਨ ਕੁ ਵਜੇ ਤੱਕ ਜਾ ਪੁੱਜੇ । ਨਗਾਰੂ ਕੈਂਪ ਦਾ ਨਾਂ ਪਹਾੜਾਂ ਵਿੱਚ ਪੂਜਣਯੋਗ ਨਗਾਰੂ ਦੇਵਤਾ ਦੇ ਨਾਂ ਤੇ ਪਿਆ ਹੈ , ਜਿਸਦਾ ਮੰਦਰ ਵੀ ਕੈਂਪ ਦੇ ਵਿੱਚ ਹੀ ਹੈ । ਇੱਕ ਪਹਾੜੀ ਚੋਟੀ ਤੇ ਬਣਿਆਂ ਨਗਾਰੂ ਕੈਂਪ ਰਿਜ ਜਿਹੀ ਢਾਲਵੇਂ ਮੈਦਾਨ ਉੱਤੇ ਹੈ । ਇੱਥੇ ਮੌਸਮ ਪਲ ਪਲ ਰੰਗ ਬਦਲਦਾ ਹੈ । ਦਸ ਮਿੰਟ ਪਹਿਲਾਂ ਮਿੱਠੀ ਮਿੱਠੀ ਧੁੱਪ ਹੁੰਦੀ ਹੈ ਅਤੇ ਪਲਾਂ ਵਿੱਚ ਹੀ ਕਿਧਰੋਂ ਆ ਬੱਦਲ ਤੰਬੂਆਂ ਨਾਲ ਖਹਿੰਦੇ ਹਨ । ਮੀਂਹ ਪੈਣ ਲਗਦਾ ਹੈ । ਤੇਜ ਹਵਾਵਾਂ ਵਿੱਚ ਟੈਂਟ ਨੂੰ ਉੱਖੜਨ ਤੋਂ ਬਚਾਉਣ ਲਈ ਪੜ੍ਹ ਕੇ ਬੈਠਣਾ ਪੈਂਦਾ ਹੈ । ਕੈਂਪ ਲੀਡਰ ਨੇ ਸਾਨੂੰ ਸੱਤ ਵਜੇ ਤੱਕ ਸਾਉਣ ਲਈ ਕਹਿ ਦਿੱਤਾ ਕਿਉਂਕਿ ਅਗਲੇ ਦਿਨ ਸਵੇਰੇ ਚਾਰ ਵਜੇ ਅਸੀਂ ਸਰਪਾਸ ਦੇ ਸਿਖਰ ਨੂੰ ਟੱਪ ਕੇ ਅਗਾਂਹ ਜਾਣਾ ਸੀ ਅਤੇ ਸਾਡਾ ਸਫਰ ਵੀ ਪੰਦਰਾਂ ਕਿਲੋਮੀਟਰ ਲੰਮਾਂ ਸੀ । ਸਵੇਰੇ ਉੱਠੇ ਤਾਂ ਦੇਖਿਆ ਕਿ ਜੋਰਦਾਰ ਬਾਰਿਸ਼ ਹੋ ਰਹੀ ਸੀ । ਸਾਡਾ ਚੱਲਣ ਦਾ ਸਮਾਂ ਲੇਟ ਹੋ ਗਿਆ ਅਤੇ ਅਸੀਂ ਛੇ ਵਜੇ ਦੇ ਕਰੀਬ ਹਲਕੇ ਮੀੰਹ ਵਿੱਚ ਹੀ ਅਗਲੇ ਸਫਰ ਨੂੰ ਨਿਕਲ ਸਕੇ । ਦੋ ਕੁ ਘੰਟੇ ਬਾਅਦ ਹੀ ਅਸੀਂ ਸਰਪਾਸ ਦੀ ਸਿਖਰ ਤੇ ਸੀ , ਪਰ ਬਰਫ ਦੇ ਨਦਾਰਦ ਹੋਣ ਕਾਰਨ ਦੱਖਣੀ ਭਾਰਤ ਤੋਂ ਆਏ ਟਰੈਕਰ ਕੁਝ ਨਿਰਾਸ਼ ਸਨ । ਸਾਡੇ ਗਾਈਡ ਨੇ ਦੱਸਿਆ ਦਹਾਕਾ ਪਹਿਲਾਂ ਸਾਰਾ ਸਾਲ ਬਰਫ ਨਾਲ ਲੱਦਿਆ ਰਹਿਣ ਵਾਲਾ ਸਰਪਾਸ ਹੁਣ ਜੂਨ ਜੁਲਾਈ ਵਿੱਚ ਇਸ ਤੋਂ ਵਿਰਵਾ ਹੋ ਜਾਂਦਾ ਹੈ । ਪਰ ਚੌਦਾਂ ਹਜਾਰ ਦੀ ਉਚਾਈ ਤੋਂ ਆਲੇ ਦੁਆਲੇ ਦੇ ਦ੍ਰਿਸ਼ ਮੰਤਰਮੁਗਧ ਕਰਨ ਵਾਲੇ ਸਨ । ਘੰਟਾ ਕੁ ਸਿਖਰ ਤੇ ਮਸਤੀ ਕੀਤੀ , ਤਸਵੀਰਾਂ ਲਈਆਂ ਅਤੇ ਫੇਰ ਸਰਪਾਸ ਦੇ ਅਗਲੇ ਸਫਰ ਨੂੰ ਹੋ ਤੁਰੇ । ਇੱਕ ਤੋਂ ਬਾਅਦ ਇੱਕ ਤਿੰਨ ਬੜੀਆਂ ਚੜ੍ਹਾਈਆਂ ਉਤਰਾਈਆਂ ਤੋਂ ਬਾਅਦ ਅਸੀਂ ਰਿਸਕੀ ਟਾੱਪ ਦੇ ਸਥਾਨ ਤੇ ਪੁੱਜੇ ਤਾਂ ਗਾਈਡ ਨੇ ਸਾਨੂੰ ਦੱਸਿਆ ਕਿ ਤੁਸੀਂ ਹੁਣ ਸਰਪਾਸ ਨੂੰ ਪਾਰ ਕਰ ਚੁੱਕੇ ਹੋ ਹੁਣ ਕੇਵਲ ਉਤਰਾਈ ਦੀ ਚੁਣੌਤੀ ਸਾਹਮਣੇ ਹੋਵੇਗੀ । ਇਸ ਤੋਂ ਪਹਿਲਾਂ ਕੁਝ ਥਾਂ ਆਈ ਬਰਫ ਤੇ ਖਰਮਸਤੀ ਕਰਵਾਕੇ ਗਾਈਡਾਂ ਨੇ ਟਰੈਕਰਾਂ ਦੇ ਮਨ ਦਾ ਕੁਝ ਰੋਸਾ ਦੂਰ ਕਰਵਾ ਦਿੱਤਾ । ਰਿਸਕੀ ਟਾੱਪ ਤੋਂ ਦੂਰ ਤੱਕ ਉਤਰਾਈ ਸਾਫ ਨਜ਼ਰੀਂ ਪੈ ਰਹੀ ਸੀ ਕਿ ਅਚਾਨਕ ਮੀਂਹ ਅਤੇ ਹਲਕੀ ਗੜ੍ਹੇਮਾਰੀ ਸ਼ੁਰੂ ਹੋ ਗਈ । ਨਜ਼ਾਰਾ ਅਜਿਹਾ ਦਿਲਖਿਚਵਾਂ ਸੀ ਕਿ ਵਾਰ ਵਾਰ ਮਨ ਵਿੱਚ ਆ ਰਿਹਾ ਸੀ ਕਿ ਸਰਪਾਸ ਨੂੰ ਟਰੈਕਰਾਂ ਦਾ ਸਵਰਗ ਇਸੇ ਕਰਕੇ ਕਹਿੰਦੇ ਹਨ । ਅਗਲੇ ਦੋ ਘੰਟਿਆਂ ਦੌਰਾਨ ਕੁਦਰਤ ਦੇ ਇਸ ਰੂਪ ਦਾ ਅਨੰਦ , ਰੋਮਾਂਚ ਮਾਣਦਿਆਂ ਅਸੀਂ ਲੰਚ ਪੁਆਇੰਟ ਤੇ ਤਾਣੀ ਤਰਪਾਲ ਵਿੱਚ ਠਾਹਰ ਲਈ । ਮੀਂਹ ਤੋਂ ਬਚਾਅ ਖਾਤਰ ਲਈ ਪਲਾਸਟਿਕ ਸ਼ੀਟ ਨੇ ਪਿੱਠੂ ਬੈਗ ਤਾਂ ਭਿੱਜਣ ਤੋਂ ਬਚਾ ਲਿਆ ਪਰ ਪੈਂਟ ਅਤੇ ਬੂਰ ਪਾਣੀ ਨਾਲ ਗੱਚ ਹੋ ਗਏ । ਇੱਥੇ ਆ ਕੇ ਫੀਲਡ ਡਾਰਿਕੈਟਰ ਦੀ ਗੱਲ ਯਾਦ ਆਈ ਕਿ ਟਰੈਕਿੰਗ ਦੌਰਾਨ ਜੇਕਰ ਤੁਹਾਡੇ ਸਰੀਰ ਦਾ ਕੋਈ ਅੰਗ ਤੰਦਰੁਸਤ ਰਹਿਣਾ ਚਾਹੀਦਾ ਹੈ ਤਾਂ ਉਹ ਹਨ ਪੈਰ । ਅੱਗ ਕੋਲ ਬੈਠ ਕੇ ਜੁਰਾਬਾਂ ਨਚੋੜੀਆਂ ਚਾਹ ਪਾਣੀ ਪੀ ਕੇ ਮੀਂਹ ਰਕਦੀ ਸਾਰ ਅਗਲੇ ਰਾਤਰੀ ਕੈਂਪ ਬਸਕੇਰੀ ਵੱਲ ਨੂੰ ਤੁਰ ਪਏ ਜੋ ਇੱਥੋਂ ਚਾਰ ਕੁ ਕਿਲੋਮੀਟਰ ਦੀ ਦੂਰੀ ਤੇ ਸੀ । ਪਰ ਪਏ ਮੀਂਹ ਨੇ ਰਸਤਿਆਂ ਵਿੱਚ ਫਿਸਲਣ ਕਰ ਦਿੱਤੀ ਸੀ , ਜਿਸ ਕਾਰਨ ਤੁਰਨ ਵਿੱਚ ਮੁਸ਼ਕਿਲ ਆ ਰਹੀ ਸੀ । ਚਾਰ ਕੁ ਵਜੇ ਬਸਕੇਰੀ ਪਹੁੰਚ ਗਿੱਲੇ ਕੱਪੜੇ ਤੇ ਬੂਟ ਬਗੈਰਾ ਸੁੱਕਣ ਲਈ ਧੁੱਪ ਵਿੱਚ ਪਾ ਦਿੱਤੇ । ਬਸਕੇਰੀ ਕੈਂਪ ਵੀ ਇੱਕ ਚਰਾਂਦ ਵਿੱਚ ਹੀ ਬਣਿਆਂ ਹੋਇਆ ਸੀ ਅਤੇ ਬੇਹੱਦ ਖੂਬਸੂਰਤ ਨਜ਼ਾਰੇ ਆਲੇ ਦੁਆਲੇ ਸਨ । ਸੋ ਦਿਨ ਭਰ ਦੀ ਥਕਾਵਟ ਉਤਰ ਗਈ । ਅਗਲੇ ਦਿਨ ਸਾਡੀ ਆਖਰੀ ਠਾਹਰ ਬੰਧਕਥਾਚ ਸੀ ਜਿਸਨੂੰ ਕਿ ਪਾਰਬਤੀ ਵਾਦੀ ਵਿੱਚ ਭਾਰਤ ਦਾ ਸਵਿੱਟਜਰਲੈਂਡ ਵੀ ਕਿਹਾ ਜਾਂਦਾ ਹੈ । ਪਹਾੜਾਂ ਦੇ ਵਿੱਚਕਾਰ ਖੁੱਲ੍ਹੇ ਮੈਦਾਨ ਵਿੱਚ ਲੱਗਿਆ ਕੈਂਪ ਵਾਕਈ ਸੁਰਗਮਈ ਅਹਿਸਾਸ ਕਰਵਾਉਂਦਾ ਹੈ । ਨੇੜੈ ਹੀ ਵਹਿੰਦੇ ਦੋ ਝਰਨੇ ਇਸ ਜਗ੍ਹਾ ਦੇ ਸੁਹੱਪਣ ਨੂੰ ਹੋਰ ਚਾਰ ਚੰਨ ਲਾਉਂਦੇ ਹਨ । ਅਗਲੇ ਦਿਨ ਸਵੇਰੇ ਅੱਠ ਵਜੇ ਅਸੀਂ ਇਸ ਸਥਾਨ ਤੋਂ ਵਿਦਾ ਲੈ ਚੱਲ ਪਏ । ਆਪਣੇ ਗਰੁੱਪ ਦੇ ਅਨੇਕਾਂ ਚਿਹਰੇ ਜੋ ਅਣਜਾਣ ਸਨ , ਹੁਣ ਉਨ੍ਹਾਂ ਨਾਲ ਦੋਸਤੀ ਦੀ ਨਿੱਘੀ ਸਾਂਝ ਸੀ । ਭਾਸ਼ਾ , ਰੰਗ ਰੂਪ , ਰਾਜ ਸਭ ਪਿੱਛੇ ਰਹਿ ਚੁੱਕੇ ਸਨ । ਇੱਕ ਦੇਸ ਦੇ ਨਾਗਰਿਕ ਇੱਕ ਦੂਜੇ ਨਾਲ ਇੱਕਮਿੱਕ ਹੋ ਚੁੱਕੇ ਸਨ । ਦੁਬਾਰਾ ਫਿਰ ਕਿਸੇ ਟਰੈਕਿੰਗ ਤੇ ਮਿਲਣ ਜਾਂ ਕਦੇ ਆਪਣੇ ਸ਼ਹਿਰ / ਰਾਜ ਵਿੱਚ ਆਉਣ ਦੇ ਮੋਹ ਭਿੱਜੇ ਸੱਦੇ ਲੈ ਆਖਰੀ ਦਿਨ ਦੀ ਉਤਰਾਈ ਉਤਰ ਮਨੀਕਰਨ ਤੋਂ ਵੀਹ ਕਿਲੋਮੀਟਰ ਅਗਾਂਹ ਬਿਸ਼ਰੈਣੀ ਪਿੰਡ ਨੁਮਾ ਕਸਬੇ ਦੇ ਅੱਡੇ ਤੋਂ ਬੱਸ ਲਈ ਅਤੇ ਬੇਸ ਕੈਂਪ ਕਸੋਲ ਆ ਪੁੱਜੇ । ਆਪਣਾ ਜਮਾਂ ਸਮਾਨ ਲੈ ਵਾਪਸੀ ਪਾ ਦਿੱਤੀ , ਪਰ ਅਗਲੇ ਸਾਲ ਜੂਨ ਵਿੱਚ ਇੱਕ ਹੋਰ ਨਵਾਂ ਟਰੈਕਿੰਗ ਕਰਨ ਦੀ ਵਿਊਂਤਬੰਦੀ ਦੇ ਨਾਲ ਨਾਲ ।
Subscribe to:
Comments (Atom)