ਉਨ੍ਹਾਂ ਠਰਦੀਆਂ ਰਾਤਾਂ ਵਿਚ
ਦਗਦੇ ਜਜ਼ਬਿਆਂ ਵਾਲੇ
ਗੁਰੂ ਜੀ ਦੇ ਫਰਜੰਦ
ਉਲੰਘ ਕੇ ਉਮਰਾਂ ਦੀ ਵਲਗਣ
ਜਾ ਕੁੱਦੇ ਸਨ
ਸ਼ਹਾਦਤ ਦੇਣ ਲਈ
ਚਮਕੌਰ ਦੇ ਮੈਦਾਨੇ ਜੰਗ ਵਿਚ
ਤੇ ਅਡੋਲ ਖੜ੍ਹੇ ਰਹੇ ਸਨ
ਸਰਹਿੰਦ ਦੀ ਦੀਵਾਰ ਵਿਚ
ਉਨ੍ਹਾਂ ਦੇ ਸੁਰਖ ਲਹੂ ਦੀ
ਲਾਲੀ ਹੀ ਸੀ
ਜੀਹਦੇ ਵਿਚੋਂ ਫੇਰ
ਉਦੈ ਹੋਇਆ ਸੀ
ਇੱਕ ਨਵਾਂ ਸੂਰਜ
ਸਮੁਚਾ ਖਾਲਸਾ ਇਕਜੁੱਟ ਹੋ
ਲੜਿਆ ਸੀ ਜੁਲਮ ਦੇ ਖਿਲਾਫ਼
ਬੰਦਾ ਬਹਾਦਰ ਤੋਂ ਲੈ ਨਲੂਏ ਤੱਕ
ਕੰਬਣੀ ਛੇੜੀ ਸੀ ਜ਼ੁਲਮ ਨੂੰ .......
ਦਗਦੇ ਜਜ਼ਬਿਆਂ ਵਾਲੇ
ਗੁਰੂ ਜੀ ਦੇ ਫਰਜੰਦ
ਉਲੰਘ ਕੇ ਉਮਰਾਂ ਦੀ ਵਲਗਣ
ਜਾ ਕੁੱਦੇ ਸਨ
ਸ਼ਹਾਦਤ ਦੇਣ ਲਈ
ਚਮਕੌਰ ਦੇ ਮੈਦਾਨੇ ਜੰਗ ਵਿਚ
ਤੇ ਅਡੋਲ ਖੜ੍ਹੇ ਰਹੇ ਸਨ
ਸਰਹਿੰਦ ਦੀ ਦੀਵਾਰ ਵਿਚ
ਉਨ੍ਹਾਂ ਦੇ ਸੁਰਖ ਲਹੂ ਦੀ
ਲਾਲੀ ਹੀ ਸੀ
ਜੀਹਦੇ ਵਿਚੋਂ ਫੇਰ
ਉਦੈ ਹੋਇਆ ਸੀ
ਇੱਕ ਨਵਾਂ ਸੂਰਜ
ਸਮੁਚਾ ਖਾਲਸਾ ਇਕਜੁੱਟ ਹੋ
ਲੜਿਆ ਸੀ ਜੁਲਮ ਦੇ ਖਿਲਾਫ਼
ਬੰਦਾ ਬਹਾਦਰ ਤੋਂ ਲੈ ਨਲੂਏ ਤੱਕ
ਕੰਬਣੀ ਛੇੜੀ ਸੀ ਜ਼ੁਲਮ ਨੂੰ .......
ਚੱਲ
ਰਿਹੈ ਉਹੀ ਸ਼ਹਾਦਤੀ ਪੰਦਰਵਾੜਾ
ਠਰੀਆਂ ਹਨ ਰਾਤਾਂ
ਪਰ ਮਨਫੀ ਨੇ
ਦਗਦੇ / ਮਘਦੇ ਜਜਬਾਤ
ਅਜੋਕੇ ਔਰੰਗੇ ਤੇ ਵ੍ਜ਼ੀਰਿਆਂ ਨੂੰ
ਨਹੀਂ ਕੋਈ ਲਲਕਾਰਨ ਵਾਲਾ
ਜਾ ਉਨ੍ਹਾਂ ਦੇ ਦਰਬਾਰ ‘ਚ
ਜਾਂ ਮੈਦਾਨੇ ਜੰਗ ਵਿਚ
ਪੋਹ ਦਾ ਮਹੀਨਾ ਤਾਂ
ਮੁੱਕ ਜਾਂਦੈ ਤੀਹ ਦਿਨਾਂ ਵਿਚ
ਪਰ ਸਾਡੀਆਂ ਨਾੜਾਂ ਵਿਚ ਜੰਮਿਆ
ਸਾਡਾ ਲਹੂ ਨਹੀਂ ਪੰਘਰਦਾ
ਉਂਝ ਅਸੀਂ ਅਖਵਾਉਂਦੇ ਹਾਂ
ਦਸਮੇਸ਼ ਦੇ ਲਾਡਲੇ ....!
ਠਰੀਆਂ ਹਨ ਰਾਤਾਂ
ਪਰ ਮਨਫੀ ਨੇ
ਦਗਦੇ / ਮਘਦੇ ਜਜਬਾਤ
ਅਜੋਕੇ ਔਰੰਗੇ ਤੇ ਵ੍ਜ਼ੀਰਿਆਂ ਨੂੰ
ਨਹੀਂ ਕੋਈ ਲਲਕਾਰਨ ਵਾਲਾ
ਜਾ ਉਨ੍ਹਾਂ ਦੇ ਦਰਬਾਰ ‘ਚ
ਜਾਂ ਮੈਦਾਨੇ ਜੰਗ ਵਿਚ
ਪੋਹ ਦਾ ਮਹੀਨਾ ਤਾਂ
ਮੁੱਕ ਜਾਂਦੈ ਤੀਹ ਦਿਨਾਂ ਵਿਚ
ਪਰ ਸਾਡੀਆਂ ਨਾੜਾਂ ਵਿਚ ਜੰਮਿਆ
ਸਾਡਾ ਲਹੂ ਨਹੀਂ ਪੰਘਰਦਾ
ਉਂਝ ਅਸੀਂ ਅਖਵਾਉਂਦੇ ਹਾਂ
ਦਸਮੇਸ਼ ਦੇ ਲਾਡਲੇ ....!
No comments:
Post a Comment