Tuesday, June 2, 2015

ਆਪਾਂ ਵੀ ਇੰਝ ਦੁਨੀਆਂ ਤੇ....

ਆਪਾਂ ਵੀ ਇੰਝ ਦੁਨੀਆਂ ਤੇ, ਅਹਿਸਾਨ ਜਤਾਈ ਜਾਂਦੇ ਹਾਂ !
ਵੱਢ ਰੁਖ ਆਲ੍ਹਣੇ ਲੱਕੜ ਦੇ, ਖੰਭਿਆਂ ਤੇ ਲਾਈ ਜਾਂਦੇ ਹਾਂ !
ਦਿਨ ਵਿਚ ਤਾਂ ਹਾਂ ਵਿਚਰਦੇ , ਖਪਤ ਬਜਾਰ ਦਾ ਬਣ ਹਿੱਸਾ ,
ਸ਼ਾਮੀਂ ਦੋ ਘੁਟ ਲਾ ਕੇ ਵੇਖੋ , ਇਨਕਲਾਬ ਲਿਆਈ ਜਾਂਦੇ ਹਾਂ !
ਹਰ ਦੂਜੇ ਨੂੰ ਭ੍ਰਿਸ਼ਟਾਚਾਰੀ , ਰਿਸ਼ਵਤਖੋਰ ਦਾ ਦੇ ਤਮਗਾ ,
ਜਿਥੇ ਮੌਕਾ ਮਿਲਦਾ ਐਪਰ , ਦੱਬ ਕੇ ਜੀ ਖਾਈ ਜਾਂਦੇ ਹਾਂ !
ਪਿਛਲੇ ਸਾਲ ਜੋ ਲਾਏ ਬੂਟੇ, ਬਿਨ ਪਾਣੀ ਜੋ ਹਨ ਸੁੱਕ ਗਏ,
ਇੱਕ ਪੌਦਾ ਲਾ ਕੇ ਫੋਟੋ ਫਿਰ , ਵਿਚ ਅਖਬਾਰ ਲਵਾਈ ਜਾਂਦੇ ਹਾਂ !

No comments:

Post a Comment